ਪ੍ਰਾਇਮਰੀ ਸਕੂਲ ਚੋਂ ਪੰਜਵੀਂ ਪਾਸ ਕਰਕੇ ਅਸੀਂ ਸਾਰੇ ਦੋਸਤਾਂ ਨੇ ਹਾਇਰ ਸਕੈੰਡਰੀ ਸਕੂਲ ਵਿੱਚ ਦਾਖਲਾ ਲੈ ਲਿਆ | ਸਾਡਾ ਪਹਿਲਾ ਵਾਸਤਾ ਸਾਡੇ ਮਾਸਟਰ ਇੰਦਰ ਸਿੰਘ ਨਾਲ ਪਿਆ | ਉਹ ਜੇ. ਬੀ. ਟੀ. ਅਧਿਆਪਕ ਸਨ , ਜਿਸ ਕਰਕੇ ਉਹਨਾਂ ਨੂੰ ਛੋਟੀਆਂ ਜਮਾਤਾਂ ਵਿੱਚ ਕਿਸੇ ਵੀ ਵਿਸ਼ੇ ਦੀ ਪੜ੍ਹਾਈ ਕਰਵਾਉਣ ਤੇ ਲਗਾ ਦਿਤਾ ਜਾਂਦਾ ਸੀ | ਕਦੇ ਉਹ ਸਾਨੂੰ ਹਿਸਾਬ ਪੜ੍ਹਾ ਰਹੇ ਹੁੰਦੇ ਤੇ ਕਦੇ ਅੰਗ੍ਰੇਜ਼ੀ | ਹਿਸਾਬ ਪੜ੍ਹਾਉਣ ਵੇਲੇ ਉਹਨਾਂ ਦੇ ਹੱਥ ਵਿੱਚ ' ਸਫਲਤਾ ਦੀ ਕੁੰਜੀ ' ਨਾਂ ਦੀ ਪੁਸਤਕ ਹੁੰਦੀ ਸੀ ਜਿਹਦੇ ਵਿੱਚ ਬਹੁਤੇ ਸਵਾਲ ਹੱਲ ਕਰਕੇ ਛਾਪੇ ਹੁੰਦੇ ਸਨ | ਮਾਸਟਰ ਜੀ ਨੇ ਆਉਂਦਿਆਂ ਹੀ ਕਿਤਾਬ ਖੋਲ੍ਹ ਕੇ ਇੱਕ ਸਵਾਲ ਫਟਾਫਟ ਬਲੈਕ ਬੋਰਡ ਤੇ ਲਿਖ ਦੇਣਾ ਤੇ ਉਸ ਤੋਂ ਬਾਦ ਇੱਕ ਸਵਾਲ ਹੱਲ ਕਰਨ ਲਈ ਸਾਨੂੰ ਲਿਖਾ ਦੇਣਾ | ਘਰ ਵਿੱਚ ਪੜ੍ਹਾਈ ਦਾ ਮਹੌਲ ਹੋਣ ਕਰਕੇ ਮੈਂ ਸਭ ਤੋਂ ਪਹਿਲਾਂ ਸਵਾਲ ਹੱਲ ਕਰਕੇ ਵਿਖਾ ਦੇਣਾ | ਮਾਸਟਰ ਜੀ ਨੇ ਮੈਨੂੰ ਕਦੇ ਕੋਈ ਖਾਸ ਸ਼ਾਬਾਸ਼ ਨਹੀਂ ਸੀ ਦਿਤੀ, ਪਰ ਜਿਹਨਾਂ ਵਿਦਿਆਰਥੀਆਂ ਨੂੰ ਸਵਾਲ ਨਹੀਂ ਸਨ ਆਉਂਦੇ ਉਹਨਾਂ ਦੀ ਸ਼ਾਮਤ ਆ ਜਾਂਦੀ ਸੀ |
ਕੁਝ ਦਿਨਾਂ ਬਾਦ ਹੀ ਸਾਡੀ ਜਮਾਤ ਦੇ ਕੁਝ ਮੁੰਡੇ ਮਾਸਟਰ ਜੀ ਦੇ ਘਰ ਪੰਜ ਰੂਪਏ ਮਹੀਨੇ ਦੇ ਹਿਸਾਬ ਨਾਲ ਟਿਊਸ਼ਨ ਪੜ੍ਹਨ ਜਾਣ ਲੱਗ ਪਏ | ਹੁਣ ਜਮਾਤ ਦਾ ਮਾਹੌਲ ਬਦਲ ਗਿਆ ਸੀ | ਮਾਸਟਰ ਜੀ ਦੇ ਘਰ ਟਿਊਸ਼ਨ ਪੜ੍ਹਨ ਵਾਲੇ ਵਿਦਿਆਰਥੀ ਮੇਰੇ ਨਾਲ ਹੀ ਜਾਂ ਮੇਰੇ ਤੋਂ ਵੀ ਪਹਿਲਾਂ ਸਵਾਲ ਹੱਲ ਕਰਨ ਲੱਗ ਪਏ | ਉਹਨਾਂ ਦੋਸਤਾਂ ਨੂੰ ਪੂਰੀ ਸ਼ਾਬਾਸ਼ ਮਿਲਣੀ ਤੇ ਨਾਲ ਹੀ ਮਾਸਟਰ ਜੀ ਨੇ ਕਹਿਣਾ , " ਵੇਖਿਆ , ਇਹ ਮੇਰੇ ਕੋਲ ਟਿਊਸ਼ਨ ਪੜ੍ਹਦਾ ਏ , ਤਾਂ ਹੁਸ਼ਿਆਰ ਹੋ ਗਿਆ ਏ |" ਉਹਨਾਂ ਮੇਰੀ ਕਦੇ ਵੀ ਤਾਰੀਫ਼ ਨਹੀਂ ਸੀ ਕੀਤੀ |
ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਜਿਹੜੇ ਸਵਾਲ ਮਾਸਟਰ ਜੀ ਸ਼ਾਮ ਨੂੰ ਆਪਣੇ ਘਰ ਟਿਊਸ਼ਨ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕਰਵਾਉਂਦੇ ਸਨ , ਉਹੀ ਸਕੂਲ ਆਕੇ ਸਾਰੇ ਵਿਦਿਆਰਥੀਆਂ ਨੂੰ ਹੱਲ ਕਰਨ ਲਈ ਦਿਤੇ ਜਾਂਦੇ ਸਨ, ਬੇਸ਼ੱਕ ਉਹ ਸਕੂਲ ਚ ਨਹੀਂ ਕਰਵਾਏ ਹੁੰਦੇ ਸਨ | ਇਸ ਮਾਹੌਲ ਨਾਲ ਮੁਕਾਬਲਾ ਕਰਨ ਵਾਸਤੇ ਮੈਨੂੰ ਹੋਰ ਮਿਹਨਤ ਕਰਨੀ ਪਈ | ਹੁਣ ਕਾਫੀ ਮੁੰਡਿਆਂ ਨੇ ਮਾਸਟਰ ਜੀ ਦੇ ਘਰ ਪੜ੍ਹਨ ਜਾਣਾ ਸ਼ੁਰੂ ਕਰ ਦਿਤਾ ਸੀ | ਮਾਸਟਰ ਜੀ ਨੇ ਕਈ ਤਰੀਕਿਆਂ ਨਾਲ ਮੈਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਕਿਹਾ , ਪਰ ਮੇਰਾ ਸਾਫ਼ ਜਵਾਬ ਸੀ ਕਿ ਸਾਡੇ ਘਰ ਦੇ ਹਾਲਾਤ ਇਸ ਕਾਬਲ ਨਹੀਂ ਹਨ ਕਿ ਅਸੀਂ ਹਰ ਮਹੀਨੇ ਟਿਊਸ਼ਨ ਲਈ ਪੰਜ ਰੁਪੇ ਦੇ ਸਕੀਏ | ਹੌਲੀ ਹੌਲੀ ਮੇਰੇ ਤੋਂ ਬਗੈਰ ਪੂਰੀ ਜਮਾਤ ਹੀ ਸ਼ਾਮ ਨੂੰ ਮਾਸਟਰ ਜੀ ਦੇ ਘਰ ਪਹੁੰਚਣ ਲੱਗੀ | ਅਖੀਰ ਇੱਕ ਦਿਨ ਮਾਸਟਰ ਜੀ ਨੇ ਮੈਨੂੰ ਇਕੱਲੇ ਨੂੰ ਬੁਲਾਕੇ ਕਿਹਾ ," ਤੂੰ ਵੀ ਰੋਜ਼ ਪੜ੍ਹਨ ਆ ਜਾਇਆ ਕਰ | ਮੈਂ ਤੇਰੇ ਤੋਂ ਕੋਈ ਫੀਸ ਨਹੀਂ ਲਵਾਂਗਾ |"
ਮੈਨੂੰ ਇਹ ਗੱਲ ਜਚ ਗਈ ;ਕਿਓਂਕਿ ਸ਼ਾਮ ਨੂੰ ਮੈਂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਦਾ ਸਾਂ | ਮੈਂ ਵੀ ਮਾਸਟਰ ਜੀ ਦੇ ਘਰ ਜਾਣਾ ਸ਼ੁਰੂ ਕਰ ਦਿਤਾ | ਥੋੜੇ ਦਿਨ ਬਾਦ ਹੀ ਮਾਸਟਰ ਜੀ ਨੇ ਘਰ ਆਏ ਮੁੰਡਿਆਂ ਨੂੰ ਪੜ੍ਹਾਉਣ ਤੇ ਮੇਰੀ ਡਿਉਟੀ ਲਗਾ ਦੇਣੀ ਤੇ ਆਪ ਆਪਣੇ ਕੰਮ ਕਰਦੇ ਰਹਿਣਾ | ਹੌਲੀ ਹੌਲੀ ਮੈਂ ਰੋਜ਼ ਪੱਕੇ ਤੌਰ ਤੇ ਹੀ ਮਾਸਟਰ ਜੀ ਦੇ ਘਰ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਗ ਪਿਆ | ਹੁਣ ਰੋਜ਼ ਸਾਰਿਆਂ ਨਾਲੋਂ ਵੱਧ ਤਾਰੀਫ਼ ਮੇਰੀ ਹੀ ਹੁੰਦੀ ਸੀ |

No comments:
Post a Comment