ਜਬਰਦਸਤੀ ਇੱਜਤ ਕਰਵਾਉਣ ਵਾਲੇ ਕਰਵਾ ਵੀ ਲੈਂਦੇ ਨੇ , ਮਨ ਚ ਭਾਵੇਂ ਗਾਲ੍ਹਾਂ ਹੀ ਕਢੀ ਜਾਓ | ਸਾਡਾ ਇੱਕ ਪੀ ਟੀ ਮਾਸਟਰ ਹੁੰਦਾ ਸੀ ਧਰਮ ਸਿੰਘ | ਉਹਨੇ ਜਦੋਂ ਵੇਖਣਾ ਕਿ ਸਕੂਲ ਚ ਕੋਈ ਨਵਾਂ ਮੁੰਡਾ ਆਇਆ ਹੈ ਪਰ ਉਹਨੇ ਮਾਸਟਰ ਧਰਮ ਸਿੰਘ ਨੂੰ ਸਤਿ ਸ਼੍ਰੀ ਅਕਾਲ ਨਹੀਂ ਕੀਤੀ , ਉਹਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮੁੰਡੇ ਨੂੰ ਢਾਹ ਲੈਣਾ ਤੇ ਖੂਬ ਸੇਵਾ ਕਰਨੀ ਤੇ ਫਿਰ ਅਖੀਰ ਤੇ ਪੁੱਛਣਾ " ਕਿਹਦਾ ਮੁੰਡਾ ਏਂ ?
ਫਲਾਣੇ ਦਾ | ਮਾਸਟਰ ਨੇ ਕਹਿਣਾ " ਓਹ ਤੇਰੀ ! ਤੂੰ ਤਾਂ ਆਪਣਾ ਹੀ ਮੁੰਡਾ ਨਿਕਲਿਆ ! ਪਰ ਕੰਜਰਾ ਕਦੀ ਸਾਸਰੀਕਾਲ ਕੀਤੀ ਹੋਵੇ ਤਾਂ ਪਤਾ ਲੱਗੇ ਕਿ ਤੂੰ ਆਪਣਾ ਹੀ ਹੈਂ |”
ਬੱਸ ਫਿਰ ਕੀ ਉਹ ਮੁੰਡਾ ਸੱਤ ਵਲ ਪਾਕੇ ਸਤਿ ਸ਼੍ਰੀ ਅਕਾਲ ਕਰਨ ਆਉਂਦਾ ਸੀ ,ਸਕੂਲ ਚ ਸਾਰਿਆਂ ਤੋਂ ਜਿਆਦਾ ਸਤਿ ਸ਼੍ਰੀ ਅਕਾਲ ਮਾਸਟਰ ਧਰਮ ਸਿੰਘ ਨੂੰ ਹੀ ਹੁੰਦੀ ਸੀ
No comments:
Post a Comment