ਨਰਾਤੇ \ ਇੰਦਰਜੀਤ ਕਮਲ - Inderjeet Kamal

Latest

Tuesday, 24 March 2015

ਨਰਾਤੇ \ ਇੰਦਰਜੀਤ ਕਮਲ

ਹਿੰਦੂਆਂ ਦੇ ਨਰਾਤੇ ਸਾਲ ਵਿੱਚ ਦੋ ਵਾਰ ਆਉਂਦੇ ਹਨ | ਮੇਰੀ ਸੋਚ ਮੁਤਾਬਿਕ ਸਾਡੇ ਬਜ਼ੁਰਗਾਂ ਦੀ ਸੋਚ ਸੀ ਕਿ ਮੌਸਮ ਬਦਲ ਰਿਹਾ ਹੈ ਇਹਨਾਂ ਦਿਨਾਂ ਵਿੱਚ ਘੱਟ ਅਨਾਜ ਖਾਓ ਤਾਂਕਿ ਤੁਸੀਂ ਪੇਟ ਖਰਾਬ ਹੋਣ ਦੀਆਂ , ਉਲਟੀਆਂ ਟੱਟੀਆਂ ਵਰਗੀਆਂ ਬਿਮਾਰੀਆਂ ਤੋਂ ਬਚੇ ਰਹੋ | ਲੋਕਾਂ ਨੂੰ ਇਹਦਾ ਸਖਤੀ ਨਾਲ ਪਾਲਣ ਕਰਵਾਉਣ ਵਾਸਤੇ ਇਹਨੂੰ ਰੱਬ ਨਾਲ ਜੋੜ ਦਿੱਤਾ | ਪਰ ਲੋਕ ਉਲਟਾ ਭਾਰੀਆਂ ਭਾਰੀਆਂ ਤੇ ਛੇਤੀ ਨਾ ਹਜਮ ਹੋਣ ਵਾਲੀਆਂ ਖੁਰਾਕਾਂ ਖਾਂਦੇ ਹਨ | ਅਕਸਰ ਖਬਰਾਂ ਆਉਂਦੀਆਂ ਹਨ ਕਿ ਫਲਾਣੇ ਇਲਾਕੇ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਇੰਨੇ ਲੋਕ ਬੀਮਾਰ | ਇਹਦਾ ਕਾਰਣ ਵੀ ਮੇਰੀ ਸਮਝ ਮੁਤਾਬਿਕ ਇੱਕ ਹੀ ਹੈ ਕਿ ਵਰਤਾਂ ਵਿੱਚ ਬਚਿਆ ਆਟਾ ਦੁਕਾਨਦਾਰ ਅਗਲੇ ਵਰਤਾਂ ਵਾਸਤੇ ਸੰਭਾਲ ਕੇ ਰੱਖ ਲੈਂਦੇ ਹਨ | ਅਗਲੇ ਵਰਤਾਂ ਤੱਕ ਉਸ ਆਟੇ ਵਿੱਚ ਕੀੜੇ ਪੈਣ ਜਾਂ ਉੱਲੀ ਲੱਗੇ , ਸਾਫ਼ ਕਰਕੇ ਭਗਤਾਂ ਨੂੰ ਵੇਚ ਦਿੰਦੇ ਹਨ ਤੇ ਭਗਤ ਖਾਕੇ ਬੀਮਾਰ ਹੋ ਜਾਂਦੇ ਹਨ | ਜੈ ਮਾਤਾ ਦੀ !!

No comments:

Post a Comment