ਇੰਦਰਜੀਤ ਸੋਨੀ ਦੇ ਮੁੰਡੇ ਦਾ ਜਨਮਦਿਨ \ ਇੰਦਰਜੀਤ ਕਮਲ - Inderjeet Kamal

Latest

Friday, 27 March 2015

ਇੰਦਰਜੀਤ ਸੋਨੀ ਦੇ ਮੁੰਡੇ ਦਾ ਜਨਮਦਿਨ \ ਇੰਦਰਜੀਤ ਕਮਲ

ਇੰਦਰਜੀਤ ਸੋਨੀ ਦਾ ਫੋਨ ਆਇਆ ਕਹਿੰਦਾ ਭਾਜੀ ਕੱਲ੍ਹ ਮੇਰੇ ਮੁੰਡੇ ਦਾ ਜਨਮਦਿਨ ਵੇਲੇ ਸਿਰ ਪਹੁੰਚ ਜਾਣਾ 
ਮੈਂ ਪੁੱਛਿਆ, 
" ਪ੍ਰੋਗਰਾਮ ਕਿੱਥੇ ਹੈ ?"
ਕਹਿੰਦਾ ,
"ਘਰ ਤਾਂ ਥਾਂ ਘੱਟ ਏ ਹਰ ਵਾਰ ਦੀ ਤਰ੍ਹਾਂ ਗੁਰਦਵਾਰੇ ਚ ਰੱਖਿਆ ਏ "
ਮੈਂ ਸਮਝ ਗਿਆ ਕਿ ਕਾਫੀ ਬੰਦੇ ਇਕੱਠੇ ਹੋਣਗੇ , ਇਸ ਕਰਕੇ ਖੁੱਲ੍ਹੀ ਥਾਂ ਦਾ ਪ੍ਰਬੰਧ ਕੀਤਾ ਏ
ਮੈਂ ਕਿਹਾ ,
"ਜਲੰਧਰ ਮੇਰੇ ਰਿਸ਼ਤੇਦਾਰ ਵੀ ਹੈਗੇ ਨੇ ਕੋਈ ਲੋੜ ਪਵੇ ਤਾਂ ਦੱਸ ਦਿਓ "
ਕਹਿੰਦਾ,
" ਨਹੀਂ ਜੀ ਬੱਸ ਤੁਸੀਂ ਵੇਲੇ ਸਿਰ ਪਹੁੰਚ ਜਾਇਓ ਬਾਕੀ ਜਿੰਮੇਵਾਰੀ ਦੂਸਰੇ ਬੰਦਿਆਂ ਦੀ ਹੈ , ਆਪਾਂ ਸਿਰਫ ਸਗਨ ਇਕੱਠੇ ਕਰਨੇ ਨੇ "
ਮੈਂ ਬੜਾ ਖੁਸ਼ ਹੋਇਆ , ਮੈਂ ਸੋਚਿਆ ਚਲੋ ਅੱਜ ਕੱਲ੍ਹ ਕੈਟਰਿੰਗ ਵਾਲਿਆਂ ਨੇ ਇਹ ਵੀ ਸੌਖਾ ਕਰਤਾ ਏ
ਮੈਂ ਕਿਹਾ,
" ਮੈਨੂੰ ਪਤਾ ਚੰਗੀ ਤਰ੍ਹਾਂ ਸਮਝਾ ਦੇ ਮੈਂ ਤੇਰੀ ਪਾਰਟੀ ਤੇ ਪਹਿਲੀ ਵਾਰ ਆਉਣਾ ਏ "
ਕਹਿੰਦਾ,
" ਸਾਰੇ ਪਹਿਲੀ ਵਾਰ ਹੀ ਆਉਂਦੇ ਨੇ "
ਮੈਂ ਕਿਹਾ ,
" ਕੀ ਮਤਲਬ ?"
ਕਹਿੰਦਾ ,
"ਜਦੋਂ ਆਓਗੇ ਸਭ ਕੁਝ ਸਮਝ ਲਗਜੂ "
ਮੈਂ ਪੂਰੀ ਤਿਆਰੀ ਕਸ ਲਈ ਫਿਰ ਸੋਚਿਆ ਚਲੋ ਕਿਸੇ ਨੂੰ ਫੋਨ ਕਰਕੇ ਪਤਾ ਕਰਦੇ ਹਾਂ ਕਿ ਹੋਰ ਕੌਣ ਕੌਣ ਆ ਰਿਹਾ ਹੈ
ਮੈਂ Surjeet Sahota ਨੂੰ ਫੋਨ ਕਰਕੇ ਪੁੱਛ ਲਿਆ
ਉਹ ਅੱਗੋਂ ਕਾਹਲਾ ਜਿਹਾ ਪੈਕੇ ਬੋਲਿਆ ,
" ਤੁਸੀਂ ਉਹਦੀਆਂ ਗੱਲਾਂ ਚ ਕਿਵੇਂ ਆ ਗਏ ! ਉਹ ਹਰ ਛੇ ਮਹੀਨੇ ਬਾਦ ਕੋਈ ਨਾ ਕੋਈ ਪਾਰਟੀ ਕਰਦਾ ਏ ਤੇ ਹਰ ਵਾਰ ਗੁਰਦਵਾਰੇ ਚ ਹੀ ਕਰਦਾ ਏ , ਸਗਨ ਇਕੱਠੇ ਕਰਕੇ ਲੋਕਾਂ ਨੂੰ ਗੁਰਦਵਾਰੇ ਦਾ ਲੰਗਰ ਛਕਾ ਕੇ ਭੇਜ ਦਿੰਦਾ ਏ "
ਹੁਣ ਮੈਨੂੰ ਸਮਝ ਆਈ ਕਿ ਉਹਨੇ ਇਹ ਕਿਓਂ ਕਿਹਾ ਸੀ
" ਸਾਰੇ ਪਹਿਲੀ ਵਾਰ ਹੀ ਆਉਂਦੇ ਨੇ "

No comments:

Post a Comment