ਵਹਿਮ ਭਰਮ \ ਇੰਦਰਜੀਤ ਕਮਲ - Inderjeet Kamal

Latest

Tuesday, 31 March 2015

ਵਹਿਮ ਭਰਮ \ ਇੰਦਰਜੀਤ ਕਮਲ

ਇੱਕ ਦੋਸਤ ਦਾ ਕਹਿਣਾ ਹੈ ਕਿ ਉਹਨੇ ਇੱਕ ਤਰਕਸ਼ੀਲ ਰਸਾਲੇ ਵਿੱਚ ਪੜ੍ਹਿਆ ਸੀ ਕਿ ਪਿੱਪਲ ਦਾ ਰੁੱਖ ਰਾਤ ਨੂੰ ਵੀ ਆਕਸੀਜਨ ਛੱਡਦਾ ਹੈ | ਮੈਂ ਪਿਛਲੇ ਤਿੰਨ ਦਹਾਕਿਆਂ ਤੋਂ ਤਰਕਸ਼ੀਲ ਹਾਂ ਤੇ ਮੈਂ ਕਈ  ਕਿਤਾਬਾਂ ਪੜ੍ਹੀਆਂ ਹਨ | ਤਰਕਸ਼ੀਲ ਹੋਣ ਦਾ ਇਹ ਮਤਲਬ ਨਹੀਂ ਕਿ ਜੋ ਕਿਸੇ ਤਰਕਸ਼ੀਲ ਨੇ ਕਹਿ ਦਿਤਾ ਜਾਂ ਤਰਕਸ਼ੀਲ ਕਿਤਾਬ ਵਿੱਚ ਪੜ੍ਹ ਲਿਆ ਸਹੀ ਮੰਨ ਲਿਆ | ਕਈ ਵਾਰ ਤਰਕਸ਼ੀਲਾਂ ਦੀ ਕਹੀ ਗੱਲ ਵੀ ਗਲਤ ਹੋ ਸਕਦੀ ਹੈ , ਇਸ ਕਰਕੇ ਕੱਟੜਤਾ  ਅਪਣਾਉਣ ਦੀ ਥਾਂ ਸਾਨੂੰ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ | ਅਸਲ ਵਿੱਚ ਕੋਈ ਵੀ ਰੁੱਖ ਰਾਤ ਵੇਲੇ ਆਕਸੀਜਨ ਨਹੀਂ ਛੱਡ ਸਕਦਾ | ਦਿਨ ਵੇਲੇ ਰੁੱਖ ਆਪਣੀ ਖੁਰਾਕ ਦੇ ਰੂਪ ਵਿੱਚ ਸੂਰਜ ਦੀ ਰੌਸ਼ਨੀ ਵਿੱਚੋਂ ਕਾਰਬਨਡਾਇਆਕਸਾਈਡ ਲੈਕੇ ਆਕਸੀਜਨ ਛੱਡਦੇ ਹਨ |

No comments:

Post a Comment