ਅਕਸਰ ਹੀ ਫੇਸਬੁੱਕ ਦੋਸਤ inbox ਜਾਂ ਫੋਨ ਰਾਹੀਂ ਆਪਣੀਆਂ ਆਪਣੀਆਂ ਬਿਮਾਰੀਆਂ ਦਾ ਜ਼ਿਕਰ ਕਰਕੇ ਹੱਲ ਪੁੱਛਦੇ ਰਹਿੰਦੇ ਹਨ , ਜਿਹਨਾਂ ਦਾ ਜਵਾਬ ਮੈਂ ਆਪਣੀ ਸਮਝ ਮੁਤਾਬਕ ਦੇ ਦਿੰਦਾ ਹਾਂ ਤੇ ਲੋਕਾਂ ਦੀਆਂ ਬਿਲਕੁਲ ਨਿੱਜੀ ਤੇ ਸਰੀਰਕ ਮੁਸ਼ਕਿਲਾਂ ਹੋਣ ਕਰਕੇ ਕਦੇ ਵੀ ਜ਼ਿਕਰ ਕਰਨਾ ਠੀਕ ਨਹੀਂ ਸਮਝਿਆ | ਪਰ ਅੱਜ ਇੱਕ ਕੇਸ ਦਾ ਜ਼ਿਕਰ ਕਰ ਰਿਹਾ ਹਾਂ ਤਾਂ ਕਿ ਲੋਕ ਆਪਣੇ ਆਸਪਾਸ ਹੋਣ ਵਾਲੀਆਂ ਘਟਨਾਵਾਂ ਵੇਲੇ ਲੋਕਾਂ ਨੂੰ ਸਹੀ ਰਸਤਾ ਦੱਸ ਸਕਣ |
ਕੁਝ ਦਿਨ ਪਹਿਲਾਂ ਇੱਕ ਫੇਸਬੁੱਕ ਦੋਸਤ ਦਾ ਫੋਨ ਆਇਆ ਕਿ ਉਹਦੇ ਇੱਕ ਜਾਣਕਾਰ ਪਰਿਵਾਰ ਵਿੱਚ ਇੱਕ ਔਰਤ ਨੂੰ ਦਿਨ ਵਿੱਚ ਕਈ ਕਈ ਦੌਰੇ ਪੈਂਦੇ ਹਨ | ਬਾਬਿਆਂ ਦੇ ਨਾਲ ਨਾਲ ਤਰਕਸ਼ੀਲ ਸੋਸਾਇਟੀ ਵਾਲਿਆਂ ਕੋਲ ਵੀ ਕਈ ਵਾਰ ਗਏ ਪਰ ਕੋਈ ਖਾਸ ਫਰਕ ਨਹੀਂ ਪਿਆ | ਫੇਸਬੁੱਕ ਦੋਸਤ ਨੇ ਬਹੁਤ ਵਧੀਆ ਢੰਗ ਨਾਲ ਉਕਤ ਮਰੀਜ਼ ਦੇ ਲਛਣ ਦੱਸੇ ਜਿਵੇਂ ਕਿ ਉਹ ਔਰਤ ਆਪਣੇ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ | ਪਰ ਫਿਰ ਵੀ ਮੈਂ ਕਿਸੇ ਸਹੀ ਨਤੀਜੇ ਤੇ ਪਹੁੰਚਣ ਲਈ ਮਰੀਜ਼ ਨਾਲ; ਗੱਲ ਕਰਨੀ ਬਿਹਤਰ ਸਮਝੀ |
ਮਰੀਜ਼ ਨਾਲ ਹੋਈ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਔਰਤ ਦੀ ਇੱਕ ਨਨਾਣ ਉਹਨਾਂ ਕੋਲ ਰਹਿੰਦੀ ਹੈ , ਜਿਸ ਦੀ ਬੇਟੀ ਨਾਲ ਉਕਤ ਮਰੀਜ਼ ਔਰਤ ਦਾ ਕਾਫੀ ਪਿਆਰ ਸੀ , ਪਰ ਅਚਾਨਕ ਕਿਸੇ ਬਿਮਾਰੀ ਕਾਰਣ ਉਸ ਕੁੜੀ ਦੀ ਮੌਤ ਹੋ ਗਈ | ਬੱਸ ਉਸੇ ਦਿਨ ਤੋਂ ਉਕਤ ਔਰਤ ਬੀਮਾਰ ਰਹਿਣ ਲੱਗੀ ਤੇ ਉਹਨੂੰ ਦੌਰੇ ਪੈਣ ਲੱਗੇ | ਘਰ ਵਾਲਿਆਂ ਨੇ ਆਪਣੀ ਸਮਝ ਮੁਤਾਬਕ ਡਾਕਟਰਾਂ ਤੋਂ ਬਾਦ ਬਾਬਿਆਂ ਦਾ ਵੀ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ | ਉਪਰੋਕਤ ਦੋਸਤ ਦੇ ਕਹਿਣ ਤੇ ਤਰਕਸ਼ੀਲ ਸੋਸਾਇਟੀ ਵਾਲਿਆਂ ਕੋਲ ਵੀ ਲੈਕੇ ਗਏ , ਪਰ ਕੋਈ ਜਿਆਦਾ ਚੰਗਾ ਨਤੀਜਾ ਨਾ ਮਿਲਿਆ |
ਸਾਰੀ ਗੱਲ ਮੇਰੀ ਸਮਝ ਵਿੱਚ ਆ ਚੁੱਕੀ ਸੀ | ਮੈਂ ਲਛਣਾਂ ਦੇ ਅਧਾਰ ਤੇ ਉਹਨਾਂ ਨੂੰ ਇੱਕ ਹੋਮਿਓਪੈਥੀ ਦਵਾਈ ਦਾ ਨਾਂ ਲਿਖਵਾਈ ਤੇ ਉਹਦੀ ਇੱਕ ਖੁਰਾਕ ਦੇਣ ਦੀ ਸਲਾਹ ਦਿੱਤੀ | ਇੱਕ ਦਿਨ ਬਾਦ ਹੀ ਉਕਤ ਮਰੀਜ਼ ਦੇ ਘਰਵਾਲੇ ਦਾ ਫੋਨ ਆਇਆ ਕਿ ਦੌਰਾ ਤਾਂ ਬਿਲਕੁਲ ਨਹੀਂ ਪਿਆ , ਪਰ ਉਹਦਾ ਸੁਭਾਅ ਚਿੜਚਿੜਾ ਹੋ ਗਿਆ ਹੈ | ਮੈਂ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਉਪਰੋਕਤ ਦੋਸਤ ਦੀ ਮੇਰੇ ਨਾਲ ਗੱਲ ਕਰਵਾਉਣ | ਦੋਸਤ ਨਾਲ ਹੋਈ ਗੱਲਬਾਤ ਦੌਰਾਨ ਮੈਨੂੰ ਪੂਰੀ ਸੰਤੁਸ਼ਟੀ ਹੋ ਗਈ ਕਿ ਇਹ ਦੋਸਤ ਹੁਣ ਮਰੀਜ਼ ਦੇ ਪਰਿਵਾਰ ਨੂੰ ਅੱਗੇ ਆਉਣ ਵਾਲੀਆਂ ਉਲਝਣਾ ਪ੍ਰਤੀ ਸੁਚੇਤ ਕਰ ਸਕਦਾ ਹੈ |

No comments:
Post a Comment