ਔਲਿਆਂ ਦਾ ਮੁਰੱਬਾ \ ਇੰਦਰਜੀਤ ਕਮਲ - Inderjeet Kamal

Latest

Sunday, 22 February 2015

ਔਲਿਆਂ ਦਾ ਮੁਰੱਬਾ \ ਇੰਦਰਜੀਤ ਕਮਲ

ਔਲੇ ਨੂੰ ਆਯੁਰਵੇਦ ਵਿੱਚ ਰਸਾਇਣ ਕਿਹਾ ਗਿਆ ਹੈ | ਔਲਾ ਐਸਾ ਫਲ ਹੈ ਕਿ ਇਹਨੂੰ ਕਿਸੇ ਵੀ ਰੂਪ ਵਿੱਚ ਖਾਧਾ ਜਾਵੇ ਤਾਂ ਇਹਦਾ ਕੋਈ ਗੁਣ ਨਹੀਂ ਬਦਲਦਾ ; ਇੱਥੋਂ ਤੱਕ ਕਿ ਇਹਨੂੰ ਸੁਆਹ ਕਰ ਦੇਣ ਨਾਲ ਵੀ ਇਹਦੇ ਸਾਰੇ ਗੁਣ ਬਰਾਬਰ ਬਣੇ ਰਹਿੰਦੇ ਹਨ | ਇਹਦੇ ਵਿੱਚ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੇ ਗੁਣ ਮੌਜੂਦ ਹਨ |
ਅੱਜ ਕੱਲ੍ਹ ਔਲੇ ਸਸਤੇ ਵੀ ਹਨ ਤੇ ਮਿਲ ਵੀ ਵਧੀਆ ਰਹੇ ਹਨ | ਔਲਿਆਂ ਦਾ ਆਚਾਰ ਜਾਂ ਮੁਰੱਬਾ ਪਾ ਸਕਦੇ ਹੋ ਜੋ ਬਣਿਆ ਬਣਾਇਆ ਖਰੀਦਣ ਨਾਲੋਂ ਬਹੁਤ ਹੀ ਸਸਤਾ ਪੈਂਦਾ ਹੈ | ਔਲਿਆਂ ਨੂੰ ਧੋ ਪੂੰਝ ਕੇ ਚਾਰ ਚਾਰ ਟੁਕੜਿਆਂ ਵਿੱਚ ਕੱਟ ਕੇ ਗਿਟਕਾਂ ਬਾਹਰ ਕਢ ਦਿਓ | ਹੁਣ ਇਹਨਾਂ ਨੂੰ ਇੱਕ ਬਰਤਨ ਵਿੱਚ ਪਾਕੇ ਉੱਪਰ ਔਲਿਆਂ ਤੋਂ ਦੁਗਣੀ ਬੂਰਾ ਖੰਡ ਨਾਲ ਢਕ ਦਿਓ | ਇੱਕ ਦੋ ਦਿਨ ਵਿੱਚ ਔਲੇ ਆਪਣੇ ਅੰਦਰੋਂ ਪਾਣੀ ਛੱਡ ਕੇ ਖੰਡ ਨੂੰ ਅੰਦਰ ਸਮਾ ਲੈਣਗੇ | ਹੁਣ ਥੋੜਾ ਜਿਹਾ ਪਾਣੀ ਪਾਕੇ ਇਹਨਾਂ ਨੂੰ ਮੱਠੀ ਅੱਗ ਤੇ ਉਬਾਲੋ ਤੇ ਚਾਛਨੀ ਨੂੰ ਗਾੜ੍ਹੀ ਕਰ ਲਓ | ਸਵਾਦ ਲਈ ਚੁਟਕੀ ਕੁ ਲੂਣ ਵੀ ਪਾਇਆ ਜਾ ਸਕਦਾ ਹੈ | ਫਿਰ ਠੰਡੇ ਕਰਕੇ ਕਿਸੇ ਮਰਤਬਾਨ ਜਾਂ ਹੋਰ ਬਰਤਨ ਵਿੱਚ ਪਾਕੇ ਰੱਖ ਲਓ | 

ਇਹ ਮੁਰੱਬਾ ਖੰਡ ਦੀ ਸਿਧੀ ਚਾਛਨੀ ਤਿਆਰ ਕਰਕੇ ਵੀ ਬਣਾਇਆ ਜਾ ਸਕਦਾ ਹੈ , ਪਰ ਇਸ ਤਰੀਕੇ ਨਾਲ ਮਿੱਠਾ ਅੰਦਰ ਤੱਕ ਸਹੀ ਤਰੀਕੇ ਨਾਲ ਚਲਾ ਜਾਂਦਾ ਹੈ | ਚਾਛਨੀ ਜਿਆਦਾ ਗਾੜ੍ਹੀ ਕਰਕੇ ਤੇ ਬਾਦ ਵਿੱਚ ਚੰਗੀ ਤਰ੍ਹਾਂ ਹਵਾ ਲਗਾਕੇ ਸੁੱਕਾ ਮੁਰੱਬਾ ਵੀ ਤਿਆਰ ਕਰ ਸਕਦੇ ਹੋ |

No comments:

Post a Comment