ਓਪਰੀ \ ਇੰਦਰਜੀਤ ਕਮਲ - Inderjeet Kamal

Latest

Monday, 5 January 2015

ਓਪਰੀ \ ਇੰਦਰਜੀਤ ਕਮਲ

ਮੇਰੇ ਕਲੀਨਿਕ ਤੇ ਕੁਦਰਤੀ ਦਵਾਈ ਲੈਣ ਵਾਲੀਆਂ ਸਿਰਫ ਕੁਝ ਔਰਤਾਂ ਹੀ ਬੈਠੀਆਂ ਸਨ | 
ਇੱਕ ਆਦਮੀ ਅਚਾਨਕ ਆਇਆ ,
ਕਹਿੰਦਾ ," ਡਾਕਟਰ ਸਾਹਬ ਪਤਾ ਲੱਗਾ ਏ ਤੁਸੀਂ ਆਪਣੇ ਕਲੀਨਿਕ ਤੇ ਓਪਰੀ ਵੀ ਵੇਖਦੇ ਹੋ ? "
ਮੈਂ ਕਿਹਾ , " ਬਿਲਕੁਲ ਠੀਕ ਸੁਣਿਆਂ ਏ ਇੱਥੇ ਤਾਂ ਓਪਰੀਆਂ ਹੀ ਵੇਖਿਦੀਆਂ ਨੇ ਆਪਣੀ ਤਾਂ ਘਰ ਹੁੰਦੀ ਏ |"
ਸਾਰੀਆਂ ਔਰਤਾਂ ਹੱਸਣ ਲੱਗ ਪਈਆਂ |
ਉਹ ਸ਼ਰਮਿੰਦਾ ਜਿਹਾ ਹੁੰਦਾ ਕਹਿੰਦਾ , " ਨਹੀਂ ਜੀ , ਮੇਰਾ ਮਤਲਬ ਓਪਰੀ ਕਸਰ ਤੋਂ ਹੈ , ਇੱਕ ਮਰੀਜ਼ ਵਿਖਾਉਣ ਸੀ |"
ਮੈਂ ਕਿਹਾ ," ਜ਼ਰੂਰ ਵੇਖਾਂਗੇ ਜੀ ਲੈ ਆਓ |"

No comments:

Post a Comment