ਤਰਕਸ਼ੀਲ ਸੋਸਾਇਟੀ ਕੋਲ ਬਹੁਤ ਸਾਰੇ ਐਸੇ ਮਰੀਜ਼ ਆਉਂਦੇ ਹਨ ਜਿਹਨਾਂ ਦੇ ਕੇਸ ਲੋਕਾਂ ਨੇ ਭੂਤਾਂ ਪ੍ਰੇਤਾਂ ਨਾਲ ਜੋੜੇ ਹੁੰਦੇ ਹਨ |ਐਸੇ ਮਰੀਜਾਂ ਦਾ ਇਲਾਜ ਸਾਰੇ ਲੋਕ ਆਪਣੀ ਆਪਣੀ ਸਮਝ ਅਨੁਸਾਰ ਕਰ ਰਹੇ ਹਨ | ਕਿਸੇ ਨੂੰ ਸੰਮੋਹਿਤ ਕਰਕੇ ਆਦੇਸ਼ ਦਿਤੇ ਜਾਂਦੇ ਹਨ ਤੇ ਕਿਸੇ ਡਰਾਮੇਬਾਜ਼ ਨੂੰ ਡਰਾ ਧਮਕਾ ਕੇ ਤੇ ਕਿਸੇ ਮਾਨਸਿਕ ਰੋਗੀ ਨੂੰ ਕੁਝ ਅਖੌਤੀ ਚਮਤਕਾਰੀ ਘਟਨਾ ਵਿਖਾ ਕੇ ਠੀਕ ਕਰਨ ਦੇ ਯਤਨ ਹੁੰਦੇ ਹਨ |ਇੰਨੇ ਯਤਨ ਕਰਨ ਤੇ ਵੀ ਜਦ ਰੋਗੀ ਠੀਕ ਨਹੀਂ ਹੁੰਦਾ ਤਾਂ ਘਰ ਦੀਆਂ ਦੀ ਸਹਿਮਤੀ ਨਾਲ ਕਿਸੇ ਡਾਕਟਰ ਕੋਲ ਭੇਜ ਦਿਤਾ ਜਾਂਦਾ ਹੈ |
ਇੱਕ ਦਿਨ ਮਾਸਟਰ ਬਲਵੰਤ ਸਿੰਘ ਦਾ ਫੋਨ ਆਇਆ ਕਿ ਇੱਕ ਔਰਤ ਨੂੰ ਹਿਸਟੇਰੀਆ ਦੇ ਦੌਰੇ ਪੈਂਦੇ ਹਨ | ਉਹਨੂੰ ਸੰਮੋਹਿਤ ਕਰਕੇ ਆਦੇਸ਼ ਵੀ ਦਿਤੇ ਗਏ , ਪਰ ਦੌਰੇ ਪੈਣੋ ਨਹੀਂ ਹਟੇ | ਮਾਸਟਰ ਜੀ ਨੇ ਦੱਸਿਆ ਕਿ ਮਰੀਜ਼ ਸਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਕਮਜ਼ੋਰ ਹੋ ਗਈ ਹੈ , ਸ਼ਾਇਦ ਇਸੇ ਕਰਕੇ ਉਹ ਪੂਰੀ ਤਰ੍ਹਾਂ ਸੰਮੋਹਿਤ ਨੀਂਦ ਵਿੱਚ ਨਹੀਂ ਜਾ ਸਕੀ | ਉਹਨਾਂ ਦੱਸਿਆ ਕਿ ਉਸ ਮ੍ਰਿਇਜ਼ ਦੇ ਘਰਦੇ ਉਸ ਨੂੰ ਲੈਕੇ ਮੇਰੇ ਕੋਲ ਕਲੀਨਿਕ ਤੇ ਆ ਰਹੇ ਹਨ |
ਦੂਜੇ ਦਿਨ ਮੇਰੇ ਕਲੀਨਿਕ ਦੇ ਸਾਹਮਣੇ ਇੱਕ ਕਾਰ ਰੁਕੀ ਜਿਹਦੇ ਵਿੱਚੋਂ ਤਿੰਨ ਲੋਕ ਉੱਤਰੇ , ਦੋ ਔਰਤਾਂ ਤੇ ਇੱਕ ਮੁੰਡਾ | ਮੁੰਡੇ ਅਤੇ ਦੂਜੀ ਔਰਤ ਨੇ ਮਰੀਜ਼ ਔਰਤ ਨੂੰ ਦੋਹਾਂ ਬਾਹਾਂ ਤੋਂ ਫੜਿਆ ਹੋਇਆ ਸੀ ਤੇ ਉਹ ਬਹੁਤ ਹੌਲੀ ਹੌਲੀ ਚੱਲ ਰਹੀ ਸੀ | ਉਹ ਬੜੀ ਕਮਜ਼ੋਰ ਤੇ ਥੱਕੀ ਹੋਈ ਲੱਗ ਰਹਿ ਸੀ |
ਮੈਂ ਸਰਸਰੀ ਗੱਲਬਾਤ ਤੋਂ ਬਾਦ ਉਹਨਾਂ ਤਿੰਨਾਂ ਦਾ ਆਪਸ ਵਿੱਚ ਰਿਸ਼ਤਾ ਪੁੱਛਿਆ ਤਾਂ ਪਤਾ ਲੱਗਾ ਕਿ ਕਾਰ ਚਲਾਕੇ ਆਉਣ ਵਾਲਾ ਮੁੰਡਾ ਉਸ ਮਰੀਜ਼ ਔਰਤ ਦਾ ਪੁੱਤਰ ਹੈ ਤੇ ਦੂਸਰੀ ਔਰਤ ਉਹਦੀ ਨਨਾਣ |ਮੈਂ ਮੁੰਡੇ ਨੂੰ ਬਾਹਰ ਕਾਰ ਵਿੱਚ ਬੈਠਣ ਲਈ ਕਿਹਾ ਤੇ ਕੇਸ ਦੀ ਜਾਣਕਾਰੀ ਲੈਣੀ ਸ਼ੁਰੂ ਕਰ ਦਿਤੀ |
ਉਸ ਦੀ ਨਨਾਣ ਨੇ ਦੱਸਿਆ ਕਿ ਕਈ ਦਿਨਾਂ ਤੋਂ ਇਹਨੂੰ ਭੁੱਖ ਨਹੀਂ ਲੱਗ ਰਹੀ ਤੇ ਬਾਰਬਾਰ ਦੌਰੇ ਪੈਣ ਨਾਲ ਕਾਫੀ ਕਮਜ਼ੋਰ ਹੋ ਗਈ ਹੈ | ਮਰੀਜ਼ ਨੇ ਹੌਲੀ ਜਿਹੀ ਦੱਸਿਆ ਕਿ ਜਦੋਂ ਉਹ ਬਿਸਤਰੇ ਤੇ ਸੌਣ ਲਈ ਜਾਂਦੀ ਹੈ ਤਾਂ ਉਹਨੂੰ ਲਗਦਾ ਹੈ ਕਿ ਉੱਥੇ ਕੋਈ ਦੂਸਰਾ ਸੁੱਤਾ ਹੋਇਆ ਹੈ , ਜਿਸ ਕਾਰਨ ਉਹਨੂੰ ਰਾਤ ਭਰ ਨੀਂਦ ਨਹੀਂ ਆਉਂਦੀ | ਉਹਦੀ ਨਨਾਣ ਨੇ ਇਹ ਵੀ ਦੱਸਿਆ ਕਿ ਉਹ ਬਾਰਬਾਰ ਰੋਣ ਲੱਗ ਪੈਂਦੀ ਹੈ ਤੇ ਚੁੱਪ ਕਰਵਾਉਣ ਤੇ ਇਹਦਾ ਰੋਣਾ ਹੋਰ ਵਧ ਜਾਂਦਾ ਹੈ |
ਜਦੋਂ ਮੈਂ ਹੋਰ ਗਹਿਰਾਈ ਵਿੱਚ ਗਿਆ ਤਾਂ ਪਤਾ ਲੱਗਾ ਕਿ ਉਹ ਸਰਦੇ ਪੁੱਜਦੇ ਜ਼ਿਮੀਦਾਰ ਹਨ ਤੇ ਉਹਦਾ ਘਰਵਾਲਾ ਰਾਤ ਦਿਨ ਸ਼ਰਾਬ ਪੀਂਦਾ ਰਹਿੰਦਾ ਹੈ ਤੇ ਆਪਣੀ ਪਤਨੀ ਨੂੰ ਭੋਰਾ ਵੀ ਇੱਜਤ ਨਹੀਂ ਦਿੰਦਾ | ਸਾਰੇ ਕੇਸ ਦੀ ਪੜਤਾਲ ਕਰਨ ਤੋਂ ਬਾਦ ਮੈਂ ਮਰੀਜ਼ ਦੀਆਂ ਇਹ ਚਾਰ ਅਲਾਮਤਾਂ ਆਪਣੇ ਲੈਪਟੌਪ ਵਿਚਲੇ ਹੋਮਿਓਪੈਥਿਕ ਸੌਫਟ ਵੇਅਰ ਵਿੱਚ ਦਰਜ਼ ਕੀਤੀਆਂ ,
1 Disappointment ailments from
2 Hysterical fainting
3 Crying , consolation aggravate
4 Bed - as if some was in
ਇਸ ਤੋਂ ਬਾਦ ਮੇਰੇ ਕੋਲ ਉਸ ਨੂੰ ਦੇਣ ਵਾਸਤੇ ਇੱਕ ਦਵਾਈ ਸਾਹਮਣੇ ਆਈ | ਮੈਂ ਆਪਣੀ ਸਮਝ ਮੁਤਾਬਕ ਉਸ ਦਵਾਈ ਦੀ ਤਾਕਤ ਦੀਆਂ ਤਿੰਨ ਖੁਰਾਕਾਂ ਬਣਾ ਕੇ ਥੋੜੇ ਥੋੜੇ ਵਕਤ ਦੇ ਫਾਸਲੇ ਨਾਲ ਆਪਣੇ ਕਲੀਨਿਕ ਤੇ ਹੀ ਖਵਾ ਦਿੱਤੀਆ ਤੇ ਕੁਝ ਦਵਾਈ ਨਾਲ ਦੇਕੇ ਤਿੰਨ ਦਿਨ ਬਾਦ ਆਉਣ ਨੂੰ ਕਿਹਾ | ਨਾਲ ਹੀ ਉਹਦੇ ਨਾਲ ਆਏ ਤਿਮਾਰਦਾਰਾਂ ਨੂੰ ਹਿਦਾਇਤ ਕੀਤੀ ਕਿ ਇਹਨੂੰ ਫੜਕੇ ਸਹਾਰਾ ਦੇਕੇ ਇਧਰ ਉਧਰ ਨਾ ਲੈਕੇ ਜਾਇਆ ਕਰੋ , ਬਲਕਿ ਇਨੂੰ ਆਪਣੇ ਆਪ ਚੱਲਣ ਫਿਰਨ ਦਿਓ , ਤਾਂਕਿ ਇਹਨੂੰ ਅਹਿਸਾਸ ਹੋਵੇ ਕਿ ਉਹ ਠੀਕ ਹੈ |
ਤੀਸਰੇ ਦਿਨ ਜਦੋਂ ਉਹ ਆਈ ਤਾਂ ਉਹ ਬਿਲਕੁਲ ਤੰਦਰੁਸਤ ਤੇ ਠੀਕਠਾਕ ਲੱਗ ਰਹੀ ਸੀ | ਉਹਦੇ ਅੰਦਰਲਾ ਆਤਮ ਵਿਸ਼ਵਾਸ ਵੀ ਚਿਹਰੇ ਤੇ ਝਲਕ ਰਿਹਾ ਸੀ |ਉਹਨੇ ਦੱਸਿਆ ਕਿ ਉਹਦੇ ਇਲਾਜ 'ਤੇ ਵੱਡੇ ਵੱਡੇ ਹਸਪਤਾਲਾਂ ਵਿੱਚ ਲੱਖਾਂ ਰੂਪਏ ਖਰਚ ਹੋ ਚੁੱਕੇ ਹਨ ਤੇ ਕਈ ਤਰ੍ਹਾਂ ਦੇ ਟੈਸਟ ਵੀ ਕਰਵਾਏ ਪਰ ਕੁਝ ਨਹੀਂ ਬਣਿਆਂ | ਇੰਨਾਂ ਹੀ ਨਹੀਂ ਜਿਸ ਕਿਸੇ ਨੇ ਵੀ ਜਿਸ ਤਾੰਤ੍ਰਿਕ , ਓਹਝੇ , ਮੁੱਲਾਂ - ਮੌਲਵੀ , ਪੰਡਿਤ , ਭਾਈ ਜਾਂ ਡੇਰੇ ਵਾਲੇ ਕੋਲ ਜਾਣ ਲਈ ਕਿਹਾ , ਉਹਨਾਂ ਹਜ਼ਾਰਾਂ ਰੂਪਏ ਲੁਟਾ ਦਿਤੇ , ਪਰ ਨਤੀਜਾ ਸਿਫਰ | ਕੁਝ ਦਿਨ ਪਹਿਲਾਂ ਤਰਕਸ਼ੀਲ ਸੋਸਾਇਟੀ ( ਹਰਿਆਣਾ ) ਦੇ ਪ੍ਰਧਾਨ ਮਾਸਟਰ ਬਲਵੰਤ ਸਿੰਘ ਦੇ ਬਾਰੇ ਚ ਪਤਾ ਲੱਗਾ ਤੇ ਅਸੀਂ ਉਹਨਾਂ ਕੋਲ ਚਲੇ ਗਏ | ਮਾਸਟਰ ਜੀ ਨੇ ਵੀ ਆਪਣੇ ਢੰਗ ਤਰੀਕੇ ਵਰਤੇ ਤੇ ਅਖੀਰ ਚ ਤੁਹਾਡੇ ਕੋਲੋਂ ਹੋਮਿਓਪੈਥਿਕ ਇਲਾਜ ਕਰਵਾਉਣ ਲਈ ਕਿਹਾ |
ਹੁਣ ਉਹ ਬਹੁਤ ਖੁਸ਼ ਹੈ ਤੇ ਕਿਸੇ ਛੋਟੀ ਮੋਟੀ ਬਿਮਾਰੀ ਲਈ ਵੀ ਹੋਮਿਓਪੈਥਿਕ ਦਵਾਈ ਲੈਣਾ ਬਿਹਤਰ ਸਮਝਦੀ ਹੈ |

No comments:
Post a Comment