ਭੂਤਾਂ ਦਾ ਡਰ ... ਮਨੋਰੋਗ , ਅੰਧਵਿਸ਼ਵਾਸ ਤੇ ਹੋਮਿਓਪੈਥੀ \ ਇੰਦਰਜੀਤ ਕਮਲ - Inderjeet Kamal

Latest

Tuesday, 6 January 2015

ਭੂਤਾਂ ਦਾ ਡਰ ... ਮਨੋਰੋਗ , ਅੰਧਵਿਸ਼ਵਾਸ ਤੇ ਹੋਮਿਓਪੈਥੀ \ ਇੰਦਰਜੀਤ ਕਮਲ

                                         ਇੱਕ ਅਧਖੜ ਜਿਹੀ ਉਮਰ ਦਾ ਤੰਦਰੁਸਤ ਕਿਸਮ ਦਾ ਆਦਮੀ ਮੇਰੇ ਕੋਲ ਇੱਕ ਨੌਜਵਾਨ ਔਰਤ ਨੂੰ ਲੈਕੇ ਆਇਆ , ਜੋ  ਚਿਹਰਾ  ਮੁਰਝਾਇਆ ਤੇ ਵਾਲ ਖਿੱਲਰੇ  ਹੋਣ ਦੇ ਬਾਵਜੂਦ ਵੀ ਬਹੁਤ ਸੁੰਦਰ ਲੱਗ ਰਹੀ ਸੀ | ਆਦਮੀ ਨੇ  ਦੱਸਿਆ ਕਿ ਉਹ ਕੇਂਦਰ ਸਰਕਾਰ ਦੇ .... ਮਹਿਕਮੇ  ਵਿੱਚ  .... ਅਫਸਰ ਹੈ | ਉਹਨੇ ਆਪਣੇ ਮਹਿਕਮੇ ਦੇ ਇੱਕ ਵਿਅਕਤੀ ਦਾ ਨਾਂ ਵੀ ਲਿਆ  ਜਿਹਨੇ ਉਹਨੂੰ ਮੇਰੇ ਕੋਲ ਆਉਣ ਦੀ ਸਲਾਹ ਦਿਤੀ ਸੀ |
                                      ਉਹ ਮੇਰੇ ਕੋਲ ਜੋ ਸਮੱਸਿਆ  ਲੈਕੇ ਆਏ ਸਨ ਉਸ ਤੋਂ ਉਹ ਕਈ ਸਾਲਾਂ ਤੋਂ ਪਰੇਸ਼ਾਨ ਸਨ | ਉਸ ਆਦਮੀ ਨੇ ਦੱਸਿਆ ਕਿ ਇਸ ਔਰਤ ਨੂੰ ਸ਼ਾਮ ਪੈਂਦੇ ਹੀ ਵਿਹੜੇ ਵਿੱਚ ਭੂਤ ਦਿੱਸਣ ਲੱਗਦੇ ਹਨ ਤੇ ਇਹ ਬਹੁਤ ਡਰਦੀ ਹੈ | ਇਹਦੀ ਇਹ  ਹਾਲਤ  ਪਿਛਲੇ  ਚਾਰ ਸਾਲਾਂ ਤੋਂ ਹੈ | ਉਹ ਮੇਰਠ , ਸਹਾਰਨਪੁਰ , ਮੁੱਜਫ਼ਰਨਗਰ , ਲੁਧਿਆਣਾ ਤੇ ਹੋਰ ਵੀ ਬਹੁਤ ਸਾਰੇ  ਸ਼ਹਿਰਾਂ ਦੇ ਤਾਂਤਰਿਕਾਂ ਕੋਲੋਂ ਆਪਣੀ ਛਿੱਲ  ਲੁਹਾ ਕੇ ਤੰਗ ਹੋ ਚੁੱਕੇ ਸਨ , ਪਰ ਸਮੱਸਿਆ  ਘਟਣ ਦੀ ਥਾਂ ਵਧਦੀ ਗਈ |ਹੁਣ ਉਹਦੇ ਮਹਿਕਮੇ ਦੇ ਇੱਕ ਮੁਲਾਜਿਮ ਨੇ ਮੇਰੇ ਬਾਰੇ ਦੱਸਿਆ ਤਾਂ ਇਹਨਾਂ ਸੋਚਿਆ ਚਲੋ ਇੱਕ ਹੋਰ ਨੂੰ ਵੀ ਵਿਖਾ ਲੈਂਦੇ ਹਾਂ |
                                            ਮੈਂ ਰੋਗੀ ਦੀ ਜਾਂਚ ਪੜਤਾਲ ਲਈ ਕਈ ਤਰ੍ਹਾਂ ਦੇ ਸਵਾਲ ਕਰਨੇ ਸਨ , ਪਰ ਉਹ ਔਰਤ ਇੱਕ ਦੋ ਸਵਾਲ ਪੁੱਛਣ ਤੇ ਹੀ ਰੋਣ ਲੱਗ ਪਈ | ਜਦੋਂ ਉਹਦੇ ਘਰਵਾਲੇ ਨੇ ਉਹਨੂੰ ਪੁਚਕਾਰ ਕੇ ਸਮਝਾਇਆ ਤਾਂ ਉਹ ਝੱਟ ਹੀ ਚੁੱਪ ਕਰ ਗਈ | ਆਦਮੀ ਨੇ ਦੱਸਿਆ ਕਿ ਇਹ ਅਕਸਰ ਹੀ ਇੰਝ ਰੋਣ ਲੱਗ ਜਾਂਦੀ ਹੈ ਪਰ ਸਮਝਾਉਣ ਤੇ ਚੁੱਪ ਕਰ ਜਾਂਦੀ ਹੈ |ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਇਹ ਉਸ ਆਦਮੀ ਦੀ ਦੂਸਰੀ ਵਹੁਟੀ ਸੀ | ਪਹਿਲੀ ਵਹੁਟੀ  ਦੀ ਮੌਤ ਤੋਂ ਬਾਦ ਇਸ ਅਫਸਰ ਨੇ ਇਸ ਔਰਤ ( ਮੌਜੂਦਾ ਵਹੁਟੀ ) ਦੇ ਪਿਓ ਨੂੰ ਕੁਝ ਰਕਮ ਦੇਕੇ ਇਹਦੇ ਨਾਲ ਵਿਆਹ ਕਰ ਲਿਆ |
                                             ਹੁਣ ਸਾਰੀ ਕਹਾਣੀ ਮੇਰੇ ਸਾਹਮਣੇ ਸੀ ਤੇ ਮੈਂ ਆਪਣੀ ਜਾਂਚ ਪੜਤਾਲ ਵਿੱਚੋਂ ਛਾਂਟ ਕੇ ਮਰੀਜ਼ ਦੀਆਂ ਨਿਮਨਲਿਖਤ ਅਲਾਮਤਾਂ ਨੋਟ ਕਰਕੇ ਆਪਣੇ ਲੈਪਟੌਪ ਵਿਚਲੇ ਸੌਫਟ ਵੇਅਰ ਵਿੱਚ ਦਰਜ਼ ਕੀਤੀਆਂ .....
1 Fear  ghosts of evening
2 Crying easily
3 Sympathy desire for
                                                  ਇਹਨਾਂ ਤਿੰਨ ਅਲਾਮਤਾਂ ਨਾਲ ਹੀ ਉਸ ਸੌਫਟ ਵੇਅਰ  ਨੇ ਮੈਨੂੰ ਇੱਕ ਆਮ ਵਰਤੀ ਜਾਣ ਵਾਲੀ  ਦਵਾਈ ਦੇਣ ਦਾ ਇਸ਼ਾਰਾ ਕੀਤਾ | ਮੈਂ ਉਹਨਾਂ ਨੂੰ ਦਵਾਈ  ਦੇਕੇ ਤਿੰਨ ਦਿਨ ਬਾਦ ਆਉਣ ਲਈ ਕਿਹਾ | ਅਗਲੀ ਵਾਰ ਉਹ ਔਰਤ ਪੂਰੀ ਤਰ੍ਹਾਂ ਬਣਠਣ ਕੇ ਆਈ ਤੇ ਉਹਨੇ ਆਉਂਦਿਆਂ ਹੀ ਕਿਹਾ ਕਿ ਸਾਰੇ ਭੂਤ ਭੱਜ ਗਏ ਹਨ |
                                            ਅੱਜ ਇਸ ਘਟਨਾ ਨੂੰ ਪੰਜ ਸਾਲ ਦੇ  ਕਰੀਬ ਹੋ ਗਏ ਹਨ ਤੇ ਉਸ ਜੋੜੀ ਦਾ ਇੱਕ ਤਿੰਨ ਸਾਢੇ ਤਿੰਨ ਸਾਲ ਦਾ ਬੱਚਾ ਵੀ ਹੈ | ਉਹ ਜਿੱਥੇ ਵੀ ਮਿਲਦੇ ਹਨ ਬੜੀ ਇੱਜਤ ਕਰਦੇ ਹਨ | ਆਪਣਾ ਕੇਸ ਠੀਕ ਹੋਣ ਤੋਂ ਬਾਦ ਉਹਨਾ ਹੋਰ ਵੀ ਕਈ ਮਰੀਜ਼ ਮੇਰੇ ਕੋਲ ਭੇਜੇ ਸਨ |
                                   
                                         

No comments:

Post a Comment