ਹੋਮਿਓਪੈਥੀ ਇੱਕ ਸਮੁੰਦਰ \ ਇੰਦਰਜੀਤ ਕਮਲ - Inderjeet Kamal

Latest

Thursday, 8 January 2015

ਹੋਮਿਓਪੈਥੀ ਇੱਕ ਸਮੁੰਦਰ \ ਇੰਦਰਜੀਤ ਕਮਲ

                           ਹੋਮਿਓਪੈਥੀ ਇੱਕ  ਸਮੁੰਦਰ ਹੈ ਇਹਦੇ ਚ ਜਿੰਨਾ ਡੂੰਘੇ ਜਾਂਦੇ ਜਾਓ, ਅਨਮੋਲ ਖ਼ਜ਼ਾਨਾ ਮਿਲਦਾ ਹੈ | ਥੋੜੀ ਜਿਹੀ ਅਣਗਹਿਲੀ ਨਾਲ ਜਾਂ ਜਾਣਕਾਰੀ ਦੀ ਘਾਟ  ਕਾਰਣ ਕਈ ਵਾਰ ਅਨੁਕੂਲ ਨਤੀਜੇ ਨਹੀਂ ਮਿਲਦੇ | ਬੇਸ਼ਕ ਦਵਾਈ ਦੇਣ ਵਾਲੇ ਕੋਲੋਂ ਜਾਣਕਾਰੀ ਲੈਣ ਵਿੱਚ ਗਲਤੀ ਹੋਈ ਹੋਵੇ ਜਾਂ ਜਾਣਕਾਰੀ ਦੇਣ ਵਾਲਾ ਕਿਸੇ ਕਾਰਨ ਆਪਣੀ ਗੱਲ ਪੂਰੀ ਤਰ੍ਹਾਂ ਨਾ ਸਮਝਾ ਸਕਿਆ ਹੋਵੇ ਜਾਂ ਉਹਨੇ ਲਕੋਅ ਰੱਖਿਆ ਹੋਵੇ | ਕਈ ਵਾਰ ਪੈਥੀ ਬਾਰੇ ਕਚ ਘਰੜ ਜਾਣਕਾਰੀ ਵੀ ਨੁਕਸਾਨ ਕਰਦੀ ਹੈ | ਇਹਦੇ ਬਾਰੇ ਇਹ  ਗੱਲ ਪੱਕੀ ਤਰ੍ਹਾਂ  ਜਾਣ ਲੈਣੀ  ਚਾਹੀਦੀ  ਹੈ ਕਿ ਹੋਮਿਓਪੈਥੀਕ ਦਵਾਈ  ਨੂੰ  ਕਦੇ ਵੀ ਕਿਸੇ ਬਿਮਾਰੀ ਨਾਲ ਜਾਂ ਇੱਕ ਅੱਧੀ ਅਲਾਮਤ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ |
                                                   ਕੁਝ ਸਾਲ ਪਹਿਲਾਂ ਇੱਕ ਔਰਤ ਆਪਣੇ ਦੋ ਕੁ ਸਾਲ  ਦੇ ਬੱਚੇ ਨੂੰ ਲੈਕੇ ਮੇਰੇ ਕੋਲ ਆਈ ਤੇ ਕਹਿੰਦੀ ," ਇਹਨੂੰ ਅਕਸਰ ਦਸਤ ਲੱਗ ਜਾਂਦੇ ਹਨ | ਮਹੀਨੇ ਦੋ ਮਹੀਨੇ ਬਾਦ ਹਸਪਤਾਲ ਦਾਖਿਲ ਕਰਵਾਉਣਾ ਪੈਂਦਾ ਹੈ  ਇਹਦਾ ਸੁਭਾਅ ਬਹੁਤ ਹੀ ਚਿੜਚਿੜਾ ਹੈ |"
                                          ਉਸ ਵਕਤ ਬੱਚਾ ਮਾਂ ਦੀ ਗੋਦ ਵਿੱਚ ਸੁੱਤਾ ਹੋਇਆ ਸੀ , ਜਿਸ ਕਾਰਨ ਮੈਂ ਉਹਦੀ  ਮਾਂ ਵੱਲੋਂ ਦੱਸੀਆਂ ਅਲਾਮਤਾਂ ਤੋਂ ਮੈ CHAMOMILLA ਦਵਾਈ ਦੀ ਚੋਣ  ਕਰ ਲਈ | ਮੈਂ ਉਸ ਬੱਚੇ ਨੂੰ ਇਹ ਦਵਾਈ ਦੇਣ ਦਾ ਪੱਕਾ  ਮਨ ਬਣਾ ਕੇ ਹਾਲੇ ਦਵਾਈ ਵੱਲ ਆਪਣਾ ਹੱਥ ਵਧਾਇਆ ਹੀ ਸੀ ਕਿ ਉਹ ਬੋਲੀ ," ਮੇਰੇ ਸਹੁਰਾ ਸਾਹਬ ਵੀ ਹੋਮਿਓਪੈਥੀ ਦਾ ਸ਼ੌਕ ਰੱਖਦੇ ਹਨ , ਜਦੋਂ ਇਹ ਅੱਠ ਦਿਨ ਦਾ ਸੀ ਅਸੀਂ ਉਦੋਂ ਤੋਂ ਹੀ  ਇਹਨੂੰ CHAMOMILLA - 200 ਅਕਸਰ ਦੇ ਦਿੰਦੇ ਹਾਂ  |"
                                               ਇੰਨਾ ਸੁਣਦੇ ਹੀ ਮੇਰਾ ਮੱਥਾ ਠਣਕਿਆ ਤੇ ਮੈਂ ਸੋਚਿਆ ਕਿ ਇਸ ਕੇਸ ਨੂੰ ਹੋਰ ਗੰਭੀਰਤਾ ਨਾਲ ਲੈਣਾ ਪਏਗਾ | ਉਹ ਔਰਤ ਫਿਰ ਕਹਿਣ ਲੱਗੀ ," ਬੱਚਾ ਜਰਾ ਕੁ ਵੀ ਰੋਂਦਾ ਹੈ ਜਾਂ ਗੋਦ ਚ ਚੁੱਕਣ ਦੀ ਜਿਦ ਕਰਦਾ ਹੈ ਤਾਂ ਮੇਰੇ ਸਹੁਰਾ ਸਾਹਬ ਜੋਰ ਦੀ ਆਵਾਜ਼ ਵਿੱਚ ਮੈਨੂੰ ਕਹਿੰਦੇ ਹਨ , ਇਹ ਬਹੁਤ ਚਿੜਚਿੜਾ ਹੋ ਗਿਆ ਹੈ , ਇਹਨੂੰ CHAMOMILLA ਦੇਦੇ | ਉਸ ਵਕਤ ਮੈਂ ਇਹਨੂੰ CHAMOMILLA  ਦੇ ਦਿੰਦੀ ਹਾਂ | ਜਦੋਂ ਇਹ ਜਿਆਦਾ ਬੀਮਾਰ ਹੋ ਜਾਂਦਾ ਹੈ ਤਾਂ ਇਹਨੂੰ ਹਸਪਤਾਲ ਦਾਖਿਲ ਕਰਵਾਉਣਾ ਪੈਂਦਾ ਹੈ |"
                                              ਇੰਨੀ ਦੇਰ ਚ ਬੱਚਾ ਨੀਂਦ ਤੋਂ ਜਾਗ ਗਿਆ | ਜਾਗਣ ਤੋਂ ਥੋੜੀ ਦੇਰ ਬਾਦ ਹੀ ਬੱਚੇ ਨੇ ਚੀਖਣਾ ਸ਼ੁਰੂ ਕਰ ਦਿਤਾ | ਉਹਦੀ ਮਾਂ ਨੇ ਦੱਸਿਆ ," ਡਾਕਟਰ ਸਾਹਬ ਇਹ ਬਿਨ੍ਹਾਂ ਗੱਲ ਤੋਂ ਇਵੇਂ ਹੀ ਚੀਖਦਾ ਰਹਿੰਦਾ ਹੈ | ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਅਜਿਹਾ ਕਿਓਂ ਕਰਦਾ ਹੈ !" ਮੈਂ ਬੱਚੇ ਦੀ ਮਾਂ ਨੂੰ ਸਮਝਾਇਆ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਸਭ ਕੁਝ ਠੀਕ ਹੋ ਜਾਏਗਾ | ਮੈਂ ਕਿਹਾ ਤੁਸੀਂ ਮੈਨੂੰ ਇਹਦੀਆਂ ਕੁਝ ਹੋਰ ਹਰਕਤਾਂ ਬਾਰੇ ਦੱਸੋ ਇਹ ਕੀ ਕੀ ਕਰਦਾ ਹੈ ! ਇੰਨੇ ਚਿਰ ਨੂੰ ਬੱਚੇ ਆਪਣੇ ਨਹੂੰਆਂ ਨਾਲ ਕਦੇ ਆਪਣੀ  ਮਾਂ ਨੂੰ ਤੇ ਕਦੇ ਆਪਣੇ ਆਪ ਨੂੰ ਖੁਰਚਨਾ ਸ਼ੁਰੂ ਕਰ ਦਿਤਾ | ਔਰਤ ਨੇ ਦੱਸਿਆ ਕਿ ਇਹ ਅਕਸਰ ਹੀ ਇਵੇਂ ਕਰਦਾ ਰਹਿੰਦਾ ਹੈ ਤੇ ਕਦੇ ਕਦੇ ਦੀਵਾਰ ਨਾਲ ਵੀ ਮਾਰਦਾ ਹੈ | ਉਹਦੀ ਮਾਂ ਨੇ ਹੋਰ ਵੀ ਬਹੁਤ ਕੁਝ ਦੱਸਿਆ ਪਰ ਉਹਦੇ ਵਿੱਚੋਂ ਮੈਂ ਇਹ ਅਲਾਮਤਾਂ ਚੁਣਕੇ ਅਲਗ ਕਰ ਲਈਆਂ ਤੇ ਸੌਫਟ ਵੇਅਰ ਵਿੱਚ ਦਰਜ਼ ਕੀਤੀਆਂ ............
1
Scraching with hands
2  Screaming childern
3 Striking , knocking his head against wall
ਤਾਂ ਮੇਰੇ ਸਾਹਮਣੇ ਇੱਕ ਅਲਗ ਤਰ੍ਹਾਂ ਦੀ ਦਵਾਈ  ਆ ਗਈ ਜਿਹਨੂੰ BELLADONNA ਦੇ ਨਾਂ ਨਾਲ ਜਾਣਿਆਂ ਜਾਂਦਾ ਹੈ | ਮੈਂ ਬੱਚੇ ਨੂੰ ਆਪਣੇ ਹਿਸਾਬ ਇਸ ਦਵਾਈ ਦੀ ਬਣਦੀ ਤਾਕਤ ਦੀਆਂ ਖੁਰਾਕਾਂ ਬਣਾ ਕੇ ਦੇ ਦਿੱਤੀਆਂ ਤੇ ਉਹਨਾਂ ਨੂੰ ਹਿਦਾਇਤ ਕੀਤੀ ਕਿ ਹੁਣ ਉਹ ਬੱਚੇ ਨੂੰ ਆਪਣੀ ਮਰਜ਼ੀ ਨਾਲ ਦਵਾਈ ਨਾ ਦੇਣ | ਤਿੰਨ ਦਿਨ ਬਾਦ ਜਦੋਂ ਉਹ ਔਰਤ ਆਪਣੇ ਬੱਚੇ ਨੂੰ ਲੈਕੇ ਆਈ ਤਾਂ ਬਹੁਤ ਖੁਸ਼ ਸੀ | ਉਹਨੇ ਦੱਸਿਆ ਕਿ ਬੱਚੇ ਦੇ ਦਸਤ ਤਾਂ ਪਹਿਲੀ ਖੁਰਾਕ ਨਾਲ  ਹੀ ਬੰਦ ਹੋ ਗਏ ਸਨ | ਬਾਦ ਵਿੱਚ ਉਹਨੇ ਬਿਨ੍ਹਾਂ ਮਤਲਬ ਤੋਂ ਚੀਖਣਾ ਚਿੱਲਾਉਣਾ , ਕੰਧ ਵਿੱਚ ਸਿਰ ਤੇ ਆਪਣੇ ਨੰਹੁਆਂ ਨਾਲ ਖੁਰਚਣਾ ਵੀ ਬੰਦ ਕਰ ਦਿਤਾ | ਅੱਜ ਇੱਕ ਲੰਮਾ ਵਕਤ ਬੀਤ ਜਾਣ ਤੇ ਵੀ ਉਸ ਬੱਚੇ ਨੂੰ ਇੱਕ ਵਾਰ ਵੀ ਦਸਤ ਨਹੀਂ ਲੱਗੇ ਤੇ ਨਾ ਹੀ ਉਹਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ |
                                    ਉਸ ਔਰਤ ਨੇ ਦੱਸਿਆ ਬੱਚੇ ਦੇ ਦਾਦਾ ਜੀ ਸਮਝਦੇ ਹਨ ਕਿ ਬੱਚਾ ਉਹਨਾਂ ਦੀ ਦਵਾਈ ਨਾਲ ਹੀਂ ਠੀਕ ਹੋਇਆ ਹੈ ; ਕਿਓਂਕਿ ਡਰ ਦੇ ਮਾਰੇ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਬੱਚੇ ਨੂੰ ਹੋਮਿਓਪੈਥੀ ਦਵਾਈ ਕਿਤੋਂ ਹੋਰ ਲੈਕੇ ਦਿਤੀ ਹੈ | ਹੁਣ ਵੀ ਬੱਚਾ ਜ਼ਰਾ ਕੁ ਰੋਂਦਾ ਹੈ ਤਾਂ ਉਹਦੇ ਦਾਦਾ ਜੀ ਕਹਿੰਦੇ ਹਨ ਇਹਨੂੰ
CHAMOMILLA ਦੇ ਦੇ , ਤਾਂ ਝੂਠ ਬੋਲਕੇ ਇਹੀ ਕਹਿਣਾ ਪੈਂਦਾ ਹੈ ਕਿ ਦੇ ਦਿਤੀ ਹੈ | ਮੈਂ ਕਿਹਾ ਅਗਰ ਬੱਚੇ ਦੀ ਤੰਦਰੁਸਤੀ ਵਾਸਤੇ ਥੋੜਾ ਬਹੁਤ ਝੂਠ  ਵੀ ਬੋਲਣਾ ਪੈਂਦਾ ਹੈ ਤਾਂ ਨਕੋਈ ਗੱਲ ਨਹੀਂ |
                                   ਅਗਰ ਬੱਚੇ ਦੇ ਦਾਦੇ ਨੇ ਇੱਕ ਛੋਟੀ ਜਿਹੀ ਅਲਾਮਤ ਨੂੰ ਲੈਕੇ ਬੱਚੇ ਨੂੰ ਬਾਰਬਾਰ ਇੱਕੋ ਦਵਾਈ ਨਾ ਦਿਤੀ ਹੁੰਦੀ ਤਾਂ ਸ਼ਾਇਦ ਬੱਚੇ ਨੂੰ ਬਾਰਬਰ ਹਸਪਤਾਲ ਵਿੱਚ ਦਾਖਲ ਨਾ ਕਰਵਾਉਣਾ ਪੈਂਦਾ | ਹੁਣ ਉਹ ਬੱਚਾ ਬਿਲਕੁਲ ਤੰਦਰੁਸਤ ਹੈ | ਇੱਕ ਹੋਰ  ਗੱਲ ਇਹ ਵੀ  ਹੈ ਕਿ ਹੋਮਿਓਪੈਥੀ ਵਿੱਚ ਸਭ ਤੋਂ ਔਖਾ ਕੰਮ ਹੈ ਆਪਣੀ ਖੁਦ ਦੀ ਦਵਾਈ ਦੀ ਚੋਣ ਕਰਣੀ |


No comments:

Post a Comment