ਬਾਲ ਕਵਿਤਾ
ਇੰਦਰਜੀਤ ਕਮਲ
ਖੇਡਣ ਦੀ ਸਭ ਕਰੋ ਤਿਆਰੀ
ਹੋਲੀ ਹੈ ਬਈ ਹੋਲੀ ਹੈ |
ਰੰਗ ਭਰੋ ਮਾਰੋ ਪਿਚਕਾਰੀ
ਹੋਲੀ ਹੈ ਬਈ ਹੋਲੀ ਹੈ |
ਇਹ ਦਿਨ ਹੁੰਦਾ ਖੁਸ਼ੀਆਂ ਵਾਲਾ
ਸੁੰਦਰ ਸੁੰਦਰ ਰੰਗ ਬੇਰੰਗਾ
ਰਲ ਮਿਲ ਕੇਰ ਸਭ ਖੇਡੋ ਹੋਲੀ
ਕਰਿਓ ਨਾ ਕੋਈ ਵੀ ਦੰਗਾ
ਸੋਨੀ ਤੇਜਾ ਦੀਪਾ ਤਾਰੀ
ਹੋਲੀ ਹੈ ਬਈ ਹੋਲੀ ਹੈ |
ਹਾਸੇ ਠੱਠੇ ਦਾ ਹੈ ਮੌਸਮ
ਗੁੱਸਾ ਨਾ ਕਰਿਓ ਸਰਕਾਰ
ਮਿੱਠਾ ਹੀ ਪਰ ਕਰੋ ਮਖੌਲ
ਵਿਗੜੇ ਨਾ ਜਿਸ ਨਾਲ ਪਿਆਰ
ਖੁਸ਼ੀਆਂ ਵਿੱਚ ਮਾਰੋ ਕਿਲਕਾਰੀ
]ਹੋਲੀ ਹੈ ਬਈ ਹੋਲੀ ਹੈ |
ਮਾੜਾ ਹੁੰਦਾ ਚਿੱਕੜ ਗਾਰਾ
ਦੂਜੇ ਦੇ ਮੂੰਹਾਂ ਤੇ ਮਲਨਾ
ਐਂਵੇਂ ਹੀ ਗਲੀਆਂ ਦੇ ਅੰਦਰ
ਹੂ ਹੂ ਹੋ ਹੋ ਹਾ ਹਾ ਕਰਨਾ
ਇਹੋ ਹੀ ਗੱਲ ਰੱਖੋ ਜਾਰੀ
ਹੋਲੀ ਹੈ ਬਈ ਹੋਲੀ ਹੈ |
No comments:
Post a Comment