ਮੈਂ ਘਰ ਰਹਿਕੇ
ਆਪਣੀ ਪੁਰਾਣੀ
ਕਲਮੀ ਜਾਇਦਾਦ ਫਰੋਲੀ
ਤਿੰਨ ਦਹਾਕੇ ਤੋਂ ਵੀ ਪੁਰਾਣਾ ਮਾਲ ਮਿਲਿਆ
ਕਿਸੇ ਨੂੰ ਪੜ੍ਹ ਕੇ ਹਾਸਾ ਆਵੇ ਤੇ ਕਿਸੇ ਨੂੰ ਪੜ੍ਹ ਕੇ
ਆਪਣੇ ਕਲਮੀ ਸਫਰ ਦੀਆਂ ਕਈ ਯਾਦਾਂ ਤਾਜ਼ਾ ਹੋ ਗਈਆਂ
ਗਲਤੀਆਂ ਹੋਣ ਦੇ ਬਾਵਜੂਦ
ਕੁਝ ਪੁਰਾਣੀਆਂ ਰਚਨਾਵਾਂ ਹੂ-ਬ-ਹੂ ਪੇਸ਼ ਕਰਾਂਗਾ
1
ਇਸ ਨੂੰ ਖਵਰੇ ਕੀ ਹੋਇਆ ਹੈ , ਡੇਲੇ ਕਢ ਵਖਾਵੇ ਵਿਹੜਾ
ਖਾਲੀ ਖਾਲੀ ਸੁੰਞਾਂ ਸੁੰਞਾਂ , ਅੱਜ ਨਾ ਮੈਨੂੰ ਭਾਵੇ ਵਿਹੜਾ

ਤੱਕਾਂ ਜਦ ਵੀ ਮੈਂ ਸੱਜਣ ਨੂੰ , ਰੋਮ ਰੋਮ ਮੇਰਾ ਨਸ਼ਿਆਵੇ
ਪਰ ਇਹ ਮੇਰੇ ਦਿਲ ਦੀ ਘੁੰਡੀ , ਉਹਨੂੰ ਖੋਲ੍ਹ ਵਖਾਵੇ ਕਿਹੜਾ

ਅੱਜ ਫੇਰ ਨੇ ਹੌਕੇ ਸੁਣਦੇ , ਜਦ ਕੰਨੀ ਟਕਰਾਵਣ ਪੌਣਾ
ਲਗਦਾ ਕਿਸੇ ਦਾ ਮਾਹੀ ਰੁੱਸਿਆ , ‘ਕੱਲ੍ਹਾ ਬਹਿ ਕੁਰਲਾਵੇ ਜਿਹੜਾ

ਜਿਸ ਦਿਨ ਦਾ ਹੈ ਉਸ ਨੂੰ ਡਿੱਠਾ , ਹੋਰ ਕਿਸੇ ਦੀ ਬੁੱਕਲ ਅੰਦਰ
ਅੱਧੀ ਅੱਧੀ ਰਾਤੀਂ ਉਠਕੇ , ਵੈਣ ਯਾਰ ਦੇ ਪਾਵੇ ਵਿਹੜਾ

ਅੱਗੋਂ ਪਿੱਛੋਂ ਘੁੱਟਿਆ ਵੱਟਿਆ , ਬੁੱਕਲ ਦੇ ਵਿੱਚ ਹੰਜੂ ਕੇਰੇ
ਜਦ ਚੰਨ ਆ ਕੇ ਚਾਨਣ ਕਰਦੈ , ਉਦੋਂ ਹੱਸ ਵਖਾਵੇ ਵਿਹੜਾ

ਕਲੀ ਕਲੀ ਮੁਸਕਾਵੇ ਮਨ ਵਿੱਚ , ਪੱਤਾ ਪੱਤਾ ਖਿੜ ਖਿੜ ਹੱਸੇ
ਜਦੋਂ ਕਦੇ ਵੀ ਆਕੇ ਸੱਜਣ ਹੱਥੀਂ ਆਪ ਸਜਾਵੇ ਵਿਹੜਾ

No comments:
Post a Comment