ਹਾਏ ਹਾਏ ਬਾਬਿਆਂ ਖਾ ਲਿਆ \ ਇੰਦਰਜੀਤ ਕਮਲ - Inderjeet Kamal

Latest

Wednesday, 7 January 2015

ਹਾਏ ਹਾਏ ਬਾਬਿਆਂ ਖਾ ਲਿਆ \ ਇੰਦਰਜੀਤ ਕਮਲ

ਆਓ ਤਰਕ ਦੀ ਗੱਲ ਕਰ ਲਈਏ 
ਮਸਲੇ ਆਪਣੇ ਹੱਲ ਕਰ ਲਈਏ
ਕਿਸਮਤ ਆਪਣੀ ਵੱਲ ਕਰ ਲਈਏ
ਅਪਾ ਬਹੁਤ ਲੁਟਾ ਲਿਆ !
ਹਾਏ ਹਾਏ ਬਾਬਿਆਂ ਖਾ ਲਿਆ !
ਮਿੱਟੀ ਦੀ ਆਪੇ ਘੜ ਮੂਰਤ
ਆਪ ਤੋਂ ਥੋੜੀ ਸੋਹਣੀ ਸੂਰਤ
ਕਹਿੰਦਾ ਪੂਰੀ ਕਰੋ ਜਰੂਰਤ
ਆਪੇ ਆਪਣੇ ਹੱਥੀਂ ਘੜਕੇ
ਉਹਨੂੰ ਰੱਬ ਬਣਾ ਲਿਆ !
ਹਾਏ ਹਾਏ ਬਾਬਿਆਂ ਖਾ ਲਿਆ !
ਫਿਰਕੂ ਨ੍ਹੇਰੀ ਇਹ ਚਲਾਵਣ
ਭਾਈਆਂ ਹੱਥੋਂ ਭਾਈ ਮਰਾਵਣ
ਆਪ ਤਾਂ ਐਸ਼ੀ ਮਹਿਲ ਬਣਾਵਣ
ਜਿਹੜਾ ਕੁੱਲੀ ਨੂੰ ਪਿਆ ਤਰਸੇ
ਉਹਨੂੰ ਪਿੱਛੇ ਲਾ ਲਿਆ !
ਹਾਏ ਹਾਏ ਬਾਬਿਆਂ ਖਾ ਲਿਆ !
ਡੇਰੇ ਐਸ਼ ਪ੍ਰਸਤੀ ਦੇ ਨੇ
ਢੰਗ ਇਹ ਸ਼ੋਹਰਤ ਸਸਤੀ ਦੇ ਨੇ
ਬਾਬੇ ਤਾਂ ਵਿੱਚ ਮਸਤੀ ਦੇ ਨੇ
ਆਪਾਂ ਇਹਨੇ ਪਿੱਛੇ ਲਗਕੇ
ਝੁੱਗਾ ਚੌੜ ਕਰ ਲਿਆ !
ਹਾਏ ਹਾਏ ਬਾਬਿਆਂ ਖਾ ਲਿਆ !
ਹੁੰਦੇ ਨੇ ਇਹ ਬੰਦੇ ਚਾਲੂ
ਲਗਦੇ ਨੇ ਪਰ ਬੜੇ ਦਿਆਲੂ
ਲੋਕ ਬੁਲਾਵਣ ਕਹਿ ਕਿਰਪਾਲੂ
ਮਿੱਠੀਆਂ ਮਿੱਠੀਆਂ ਗੱਲਾਂ ਕਰਕੇ
ਇਹਨਾਂ ਨੇ ਭਰਮਾ ਲਿਆ !
ਹਾਏ ਹਾਏ ਬਾਬਿਆਂ ਖਾ ਲਿਆ !
ਨਸ਼ਾ ਧਰਮ ਦਾ ਸਭ ਤੋਂ ਮਾੜਾ
ਆਪਸ ਵਿੱਚ ਵਧਾਵੇ ਪਾੜਾ
ਪੈਦਾ ਕਰਦਾ ਮਨ ਵਿੱਚ ਸਾੜਾ
ਇਹਦੇ ਕੋਲੋਂ ਮੁਕਤੀ ਪਾਓ
ਕੈਸਾ ਨਸ਼ਾ ਲਗਾ ਲਿਆ !
ਹਾਏ ਹਾਏ ਬਾਬਿਆਂ ਖਾ ਲਿਆ !

No comments:

Post a Comment