ਸਾਡੇ ਸਮਾਜ ਵਿੱਚ ਮਾਮਾ ਇੱਕ ਮਸ਼ਹੂਰ ਕਿਰਦਾਰ ਹੈ |
ਜੇ ਕੋਈ ਬਿਨ੍ਹਾਂ ਗੱਲ ਤੋਂ ਦਖਲਅੰਦਾਜੀ ਕਰੇ ਤਾਂ ਉਹਨੂੰ ਅਕਸਰ ਹੀ ਕਿਹਾ ਜਾਂਦਾ ਹੈ ,
" ਤੂੰ ਮਾਮਾ ਲਗਦਾ ਏਂ ?"
ਕਿਸੇ ਨੇ ਲੋਕਾਂ ਨਾਲੋਂ ਵੱਖਰੀ ਟੌਰ ਕਢੀ ਹੋਵੇ ਤਾਂ ਕਹਿ ਦਿੰਦੇ ਨੇ ,
" ਵੇਖ ਕਿਵੇਂ ਮਾਮਾ ਬਣਿਆਂ ਏਂ ! "
ਇਹ ਪਤਾ ਨਹੀਂ ਕਿਓਂ ਕਹਿੰਦੇ ਨੇ ,
" ਮਾਮਾ ਵਾਹੀਆਂ ਦਾ ! "
ਕਈ ਲੋਕ ਤਾਂ ਪੁਲਿਸ ਦੀ ਜਾਣਕਾਰੀ ਦੇਣ ਵਾਸਤੇ ਵੀ ਇੱਕ ਦੂਜੇ ਨੂੰ ਕਹਿ ਦਿੰਦੇ ਨੇ ,
" ਦੂਜੀ ਗਲੀ ਥਾਣੀ ਲੰਘ ਜਾ ਅੱਗੇ ਮਾਮੇ ਖੜ੍ਹੇ ਨੇ |"
21 ਜੂਨ ਨੂੰ ਮੇਰੇ ਭਾਣਜੇ ਦਾ ਵਿਆਹ ਸੀ | ਅਸੀਂ ਖੁਸ਼ੀ ਖੁਸ਼ੀ ਪਰਿਵਾਰ ਸਮੇਤ ਅੰਮ੍ਰਿਤਸਰ ਪਹੁੰਚੇ |
ਰੌਨਕ ਮੇਲੇ ਵਾਲਾ ਖੁਸ਼ੀਆਂ ਭਰਿਆ ਮਾਹੌਲ ਸੀ | ਰਿਵਾਜ਼ ਮੁਤਾਬਿਕ ਬਰਾਤ ਵੇਲੇ ਖਾਸ ਖਾਸ ਬਰਾਤੀਆਂ ਨੂੰ ਉਹਨਾਂ ਦੀ ਪਹਿਚਾਨ ਕਰਵਾਉਣ ਵਾਸਤੇ ਜਾਂ ਆਦਰ ਦੇਣ ਵਾਸਤੇ ਇੱਕ ਇੱਕ ਟੋਪੀ ਪਾਉਣ ਵਾਸਤੇ ਦਿੱਤੀ | ਉਹਨਾਂ ਖਾਸ ਬਰਾਤੀਆਂ ਵਿੱਚ ਮੇਰਾ ਵੀ ਨੰਬਰ ਲੱਗਣਾ ਹੀ ਸੀ | ਮੈਂ ਵੀ ਟੋਪੀ ਪਾਕੇ ਹਿੱਕ ਚੌੜੀ ਕਰ ਕੇ ਘੁੰਮ ਰਿਹਾ ਸਾਂ ਕਿ ਇੱਕ ਮਾੜਕੂ ਜਿਹਾ ਬੰਦਾ ਮੇਰੇ ਕੋਲ ਆਕੇ ਕਹਿੰਦਾ ,
" ਤੁਸੀਂ ਮੁੰਡੇ ਦੇ ਮਾਮਾ ਲਗਦੇ ਹੋ ?"
ਮੈਂ ਕਿਹਾ,
" ਹਾਂ , ਮੈਂ ਮਾਮਾ ਲਗਦਾ ਹਾਂ !"
ਕਹਿੰਦਾ ,
" ਵਧਾਈ ਦਿਓ !"
ਉਹਦੀ ਗੱਲ ਸਮਝਦੇ ਹੋਏ ਮੈਂ ਜਾਨਬੂਝ ਕੇ ਕਿਹਾ ,
" ਕਿਹਨੂੰ ?"
ਕਹਿਦਾ ,
" ਮੈਨੂੰ |"
ਮੈਂ ਖੜ੍ਹਾ ਹੋਕੇ ਬੜੇ ਅੜਬ ਨਾਲ ਦੋਵੇਂ ਹੱਥ ਜੋੜਕੇ ਤੇ ਝੁਕ ਕੇ ਕਿਹਾ ,
" ਬਹੁਤ ਬਹੁਤ ਵਧਾਈ ਹੋਵੇ ਜਨਾਬ !"
ਉਹ ਫਿਰ ਇੱਕ ਹੱਥ ਅੱਗੇ ਕਰਕੇ ਖੜ੍ਹਾ ਰਿਹਾ | ਮੈਂ ਕਿਹਾ,
" ਜਾਹ ਹੁਣ ਵਧਾਈ ਦੇ ਤਾਂ ਦਿੱਤੀ ਏ |"
ਕਹਿੰਦਾ ,
" ਇਹ ਵਧਾਈ ਨਹੀਂ ਜੀ , ਦੂਜੀ ਵਧਾਈ |"
ਮੈਂ ਕਿਹਾ ,
" ਭਰਾਵਾ ਸਾਨੂੰ ਤਾਂ ਸ਼ਬਦਾਂ ਨਾਲ ਹੀ ਖੇਡਣਾ ਆਉਂਦਾ ਏ , ਇਹੋ ਜਿਹੀ ਵਧਾਈ ਭਾਵੇਂ ਚਾਰ ਪੰਜ ਵਾਰ ਲੈ ਲੈ |"
ਅਖੀਰ ਉਹ ਚਲਾ ਗਿਆ |

No comments:
Post a Comment