ਜਵਾਈ ਬਨਾਮ ਯਮ \ ਇੰਦਰਜੀਤ ਕਮਲ - Inderjeet Kamal

Latest

Wednesday, 14 January 2015

ਜਵਾਈ ਬਨਾਮ ਯਮ \ ਇੰਦਰਜੀਤ ਕਮਲ

ਮੇਰੇ ਇੱਕ ਦੋਸਤ ਦੇ ਪਿਤਾ ਜੀ ਬੀਮਾਰ ਹੋ ਗਏ ਤਾਂ ਮੈਂ ਉਹਨਾ ਦਾ ਪਤਾ ਲੈਣ ਹਸਪਤਾਲ ਗਿਆ
ਮੇਰਾ ਦੋਸਤ ਹਸਪਤਾਲ ਦੇ ਬਾਹਰ ਹੀ ਆਪਣੇ ਜੀਜੇ ਨਾਲ ਖੜਾ ਮਿਲ ਗਿਆ
ਸਰਸਰੀ ਗੱਲ ਬਾਤ ਤੋਂ ਬਾਦ ਮੈਂ ਹਸਪਤਾਲ ਦੇ ਅੰਦਰ ਜਾਕੇ ਪਤਾ ਲੈਣ ਦੀ ਇੱਛਾ ਜਤਾਈ ਤਾਂ ਮੇਰਾ ਦੋਸਤ ਆਪਣੇ ਜੀਜੇ ਨੂੰ ਕਹਿਣ ਲੱਗਾ
ਜੀਜਾ ਜੀ ਤੁਸੀਂ ਤਾਂ ਫਿਰ ਇਥੇ ਹੀ ਰੁਕੋ ਅਸੀਂ ਆਉਂਦੇ ਹਾਂ
ਅਸੀਂ ਅੰਦਰ ਗਏ ਤਾਂ ਗੱਲਾਂ ਬਾਤਾਂ ਵਿੱਚ ਕਾਫੀ ਵਕਤ ਲੱਗ ਗਿਆ ਤਾਂ
ਦੋਸਤ ਦੇ ਪਿਤਾ ਜੀ ਕਾਫੀ ਠੀਕ ਸਨ
ਉਹਨਾ ਦੇ ਘਰੋਂ ਚਾਹ ਪਾਣੀ ਆ ਗਿਆ ਜਦੋਂ ਸਾਰਿਆਂ ਨੂੰ ਚਾਹ ਦਿੱਤੀ ਗਈ ਤਾਂ ਮੈਂ ਉੱਠ ਕੇ ਕਿਹਾ
ਮੈਂ ਜੀਜਾ ਜੀ ਨੂੰ ਬੁਲਾ ਕੇ ਲਿਆਵਾਂ ਉਹ ਵੀ ਚਾਹ ਪੀ ਲੈਣ ਗੇ
ਇੰਨਾ ਸੁਣਦੇ ਹੀ ਸਾਰਾ ਟੱਬਰ ਘਬਰਾਹ ਜਿਹਾ ਗਿਆ
ਨਹੀਂ ਨਹੀਂ ਉਹਨੂੰ ਚਾਹ ਉੱਥੇ ਹੀ ਭੇਜ ਦਿੰਦੇ ਹਾਂ
ਤੇ ਮੇਰਾ ਦੋਸਤ ਚਾਹ ਦਾ ਕੱਪ ਤੇ ਨਾਲ ਨਿਕਸੁਕ ਜਿਹਾ ਲੈ ਕੇ ਬਾਹਰ ਨੂੰ ਚਲਾ ਗਿਆ
ਮੈਂ ਹੈਰਾਨ ਪਰੇਸ਼ਾਨ ਜਿਹਾ ਸੋਚਦਾ ਰਿਹਾ ਪਰ ਬੋਲਿਆ ਕੁਝ ਨਹੀਂ
ਬਾਹਰ ਆ ਕੇ ਮੈਂ ਆਪਣੇ ਦੋਸਤ ਨੂੰ ਕਾਰਨ ਪੁਛਿਆ ਤਾਂ ਉਹਨੇ ਦੱਸਿਆ
ਸਾਡੇ ਬਾਣੀਆਂ ਵਿੱਚ ਜਵਾਈ ਨੂੰ ਯਮ ਕਹਿੰਦੇ ਨੇ ਇਸ ਕਰਕੇ ਬੀਮਾਰ ਸੱਸ ਸਹੁਰੇ ਦੇ ਸਾਹਮਣੇ ਨਹੀਂ ਹੋਣ ਦਿੰਦੇ
ਉਹਦੀ ਇਹ ਗੱਲ ਸੁਣ ਕੇ ਘਟਨਾਵਾਂ ਮੇਰੀਆਂ ਅੱਖਾਂ ਅੱਗੇ ਆ ਗਈਆਂ | 9-1-13 

No comments:

Post a Comment