ਗਰਮ ਔਲਾ \ ਇੰਦਰਜੀਤ ਕਮਲ - Inderjeet Kamal

Latest

Saturday, 27 December 2014

ਗਰਮ ਔਲਾ \ ਇੰਦਰਜੀਤ ਕਮਲ

ਅੱਜ ਮੇਰੇ ਬੇਟੇ Kapil ਨੇ ਔਲਿਆਂ ਦਾ ਮੁਰੱਬਾ ਬਣਾਇਆ ਤਾਂ ਮੈਨੂੰ ਇੱਕ ਬਹੁਤ ਪੁਰਾਨੀ ਗੱਲ ਯਾਦ ਆ ਗਈ | ਪੱਟੀ ਮੇਰਾ ਇੱਕ ਦੋਸਤ ਹੈ ਜੋ ਮੇਰੇ ਨਾਲ ਪੜ੍ਹਦਾ ਹੁੰਦਾ ਸੀ , ਸੁਖਦੇਵ ਚੋਪੜਾ | ਬਹੁਤ ਹੀ ਭਲਾ ਤੇ ਸਿਧਾ ਸਾਦਾ ਬੰਦਾ | ਦਸੰਬਰ ਦੇ ਆਖਰੀ ਦਿਨ ਹੀ ਚੱਲ ਰਹੇ ਸਨ , ਮੈਂ ਸ਼ਾਮ ਨੂੰ ਅਚਾਨਕ ਉਹਦੇ ਘਰ ਚਲਾ ਗਿਆ |ਉਹ ਆਪਣੇ ਕਮਰੇ ਚ ਰਜਾਈ ਵਿੱਚ ਬੈਠਾ ਔਲੇ ਖਾ ਰਿਹਾ ਸੀ | ਮੈਂ ਗੱਲਾਂ ਕਰਦੇ ਕਰਦੇ ਮਜ਼ਾਕ ਨਾਲ ਕਹਿ ਦਿਤਾ , " ਔਲੇ ਗਰਮ ਬਹੁਤ ਹੁੰਦੇ ਨੇ |" 
ਸੁਖਦੇਵ ਚੋਪੜਾ ਅੱਗੋਂ ਕਹਿੰਦਾ ," ਮੈਂ ਪਹਿਲਾਂ ਹੀ ਸੋਚ ਰਿਹਾ ਸਾਂ ਮੈਨੂੰ ਗਰਮੀ ਕਿਓਂ ਲੱਗ ਰਹੀ ਏ ! " ਨਾਲ ਹੀ ਉਹਨੇ ਰਜਾਈ ਚੁੱਕ ਕੇ ਪਾਸੇ ਰੱਖ ਦਿਤੀ ਤੇ ਆਪਣੀ ਕੋਟੀ ਵੀ ਉਤਾਰਨੀ ਸ਼ੁਰੂ ਕਰ ਦਿਤੀ | ਮੈਂ ਉਹਨੂੰ ਫਟਾਫਟ ਰੋਕਿਆ ," ਭਰਾਵਾ ਮੈਂ ਤਾਂ ਮਜ਼ਾਕ ਕਰ ਰਿਹਾ ਸਾਂ ! ਕਿਤੇ ਮੇਰੇ ਮਗਰ ਲੱਗ ਕੇ ਠੰਡ ਨਾ ਲਗਵਾ ਲਈ | " ਉਹ ਫਿਰ ਰਜਾਈ ਚ ਬਹਿ ਗਿਆ |

No comments:

Post a Comment