ਕਈ ਲੋਕਾਂ ਨੇ ਫੇਸਬੁੱਕ ਤੇ ਖਾਤਾ ਬਣਾਕੇ ਅਜੀਬੋ ਗਰੀਬ ਨਾਂ ਰੱਖੇ ਹੁੰਦੇ ਨੇ ਤੇ ਫੋਟੋ ਵੀ ਆਪਣੀ ਨਹੀਂ ਲਗਾਈ ਹੁੰਦੀ , ਪਰ ਉਹਨਾਂ ਵਿੱਚੋਂ ਕਈ ਲੋਕ ਬਹੁਤ ਹੀ ਮਨੋਰੰਜਕ , ਹਾਸਰਸ ਤੇ ਜਾਣਕਾਰੀ ਭਰਪੂਰ ਗੱਲਾਂ ਕਰਦੇ ਹਨ | ਉਹਨਾਂ ਦੀਆਂ ਗੱਲਾਂ ਵਿੱਚ ਕਿਤੇ ਵੀ ਬੇਹੁਦਗੀ , ਅਸ਼ਲੀਲਤਾ ਜਾਂ ਫੂਹੜਪੁਣਾ ਨਹੀਂ ਹੁੰਦਾ | ਇਸ ਦੇ ਉਲਟ ਕਈ ਲੋਕਾਂ ਨੇ ਬਹੁਤ ਹੀ ਸਾਊ ਜਿਹੀ ਫੋਟੋ ਲਗਾਈ ਹੁੰਦੀ ਹੈ ਤੇ ਨਾਂ ਵੀ ਬੜਾ ਸਭਿਅਕ ਜਿਹਾ ਹੁੰਦਾ ਹੈ , ਪਰ ਉਹਨਾਂ ਦੇ ਸ਼ਬਦਾਂ ਵਿੱਚ ਕੜਵਾਹਟ , ਨਫਰਤ , ਅਸ਼ਲੀਲਤਾ ਤੇ ਫੂਹੜਪੁਣਾ ਕੁੱਟ ਕੁੱਟ ਭਰਿਆ ਹੁੰਦਾ ਹੈ |
ਆਮ ਜਿੰਦਗੀ ਵਿੱਚ ਬਹੁਤ ਸਾਰੀਆਂ ਨਾਂਮਵਰ ਹਸਤੀਆਂ ਵੀ ਹਨ , ਜਿਹਨਾਂ ਦਾ ਅਸਲੀ ਨਾਂ ਕੁਝ ਹੋਰ ਹੁੰਦਾ ਹੈ , ਪਰ ਜਨਤਕ ਤੌਰ ਤੇ ਲੋਕ ਉਹਨਾਂ ਨੂੰ ਕਿਸੇ ਹੋਰ ਨਾਂ ਤੋਂ ਜਾਣਦੇ ਹਨ | ਸਾਨੂੰ ਕਿਸੇ ਨੂੰ ਉਹਦੀਆਂ ਹਰਕਤਾਂ ਤੋਂ ਪਹਿਚਾਨਣਾ ਚਾਹੀਦਾ ਹੈ ਨਾ ਕਿ ਫੋਟੋ ਜਾਂ ਨਾਂ ਤੋਂ |
ਇਸ ਤਰ੍ਹਾਂ ਕਿਸੇ ਚੰਗਾ ਭਲਾ ਲਿਖਣ ਵਾਲੇ ਨੂੰ ਨਕਲੀ - ਨਕਲੀ ਕਹਿ ਕੇ ਉਕਸਾਉਣਾ ਮੈਨੂੰ ਤਾਂ ਸਹੀ ਨਹੀਂ ਲਗਦਾ | ....... लगे रहो मुन्ना भाई !!!!

No comments:
Post a Comment