- Inderjeet Kamal

Latest

Wednesday, 17 December 2014

ਬਾਲ ਬਰਾਂਮਾਹ \ ਇੰਦਰਜੀਤ ਕਮਲ
ਰੁੱਤਾਂ ਦੀ ਹੈ ਮਾਲਾ ਮੌਸਮ !
ਕਿੰਨੇ ਰੰਗਾਂ ਵਾਲਾ ਮੌਸਮ !
ਜਨਵਰੀ ਫ਼ਰਵਰੀ ਠੰਡ ਲਿਆਵੇ ,
ਮਾਰਚ ਸਾਡਾ ਦਿਲ ਬਹਿਲਾਵੇ ,
ਅਪ੍ਰੈਲ ਮਹੀਨਾ ਹੋ ਜਾਂਦਾ ਹੈ,
ਗਰਮੀ ਸਰਦੀ ਵਾਲਾ ਮੌਸਮ !
ਆਵੇ ਮਈ ਤੇ ਜੂਨ ਮਹੀਨਾ,
ਸੁਸਤੀ ਗਰਮੀ ਅਤੇ ਪਸੀਨਾ ,
ਇਸ ਵਿਚ ਅਖਾਂ ਨੂੰ ਸੰਭਾਲੋ ,
ਹੈ ਬਿਮਾਰੀ ਵਾਲਾ ਮੌਸਮ !
ਇਸ ਤੋਂ ਮਗਰੋਂ ਆਈ ਜੁਲਾਈ ,
ਇਸ ਨੇ ਹੈ ਵਰਖਾ ਵਰ੍ਸਾਈ ,
ਜਿਸ ਦੇ ਕਾਰਨ ਗਰਮੀ ਘਟਦੀ,
ਹੋ ਜਾਵੇ ਮਤਵਾਲਾ ਮੌਸਮ !
ਜਦੋਂ ਅਗਸਤ ਮਹੀਨਾ ਆਇਆ .
ਫੁੱਲਾਂ ਉੱਪਰ ਜੋਬਨ ਛਾਇਆ ,
ਰਲਮਿਲ ਖਾਈਏ ਖੀਰਾਂ ਪੁੜੇ ,
ਗਿਧੇ ਭੰਗੜੇ ਵਾਲਾ ਮੌਸਮ !
ਆਏ ਸਿਤੰਬਰ ਤੇ ਅਕਤੂਬਰ ,
ਫਸਲਾਂ ਪਾਵਣ ਲੱਗੀਆਂ ਝੂਮਰ,
ਗਰਮੀ ਸਰਦੀ ਰਲਿਮਿਲੀ ਵਿਚ,
ਬਣ ਜਾਂਦੈ ਮਤਵਾਲਾ ਮੌਸਮ !
ਆਵੇ ਛਾਲਾਂ ਮਾਰ ਨਵੰਬਰ ,
ਮਗਰੇ ਨੱਠਾ ਆਏ ਦਿਸੰਬਰ
ਕੰਬਲ ਕੋਟ ਰਜਾਈ ਕਢੋ !
ਲੈਕੇ ਆਇਆ ਪਾਲਾ ਮੌਸਮ!

No comments:

Post a Comment