ਮੈਂ ਪ੍ਰਸ਼ਾਦ ਲੈਣਾ ਠੀਕ ਨਾ ਸਮਝਿਆ \ ਇੰਦਰਜੀਤ ਕਮਲ - Inderjeet Kamal

Latest

Tuesday, 9 December 2014

ਮੈਂ ਪ੍ਰਸ਼ਾਦ ਲੈਣਾ ਠੀਕ ਨਾ ਸਮਝਿਆ \ ਇੰਦਰਜੀਤ ਕਮਲ

ਮੇਰੇ ਭਤੀਜੇ Deepak Sharmaਦੀ ਕੋਠੀ ਦਾ ਕੱਲ੍ਹ ਗ੍ਰਹਿ ਪ੍ਰਵੇਸ਼ ਸੀ ,
ਜਿਸ ਸੰਬੰਧ ਵਿੱਚ ਉਹਨਾਂ ਆਪਣੇ ਘਰ ਵਿੱਚ ਇੱਕ ਪ੍ਰੋਗ੍ਰਾਮ ਰੱਖਿਆ ਸੀ
ਪ੍ਰੋਗਰਾਮ ਮੁਤਾਬਿਕ ਰਾਤ ਨੂੰ ਜਗਰਾਤਾ ਵੀ ਸੀ
ਮੇਰੇ ਵਿਚਾਰਾਂ ਬਾਰੇ ਸਾਰਿਆਂ ਨੂੰ ਹੀ ਪਤਾ ਹੈ , ਫਿਰ ਵੀ ਕਈ ਤਰ੍ਹਾਂ ਦੇ ਵਿਚਾਰ
ਮਨ ਚ ਆਉਂਦੇ ਜਾਂਦੇ ਰਹੇ |
Deepak Sharma ਦਾ ਪਹਿਲਾ ਨਿੱਜੀ ਪ੍ਰੋਗਰਾਮ ਹੋਣ ਕਰਕੇ ਸਾਨੂੰ ਸ਼ਾਮਿਲ ਹੋਣ ਦੀ
ਬੇਹੱਦ ਖੁਸ਼ੀ ਤੇ ਇੱਛਾ ਸੀ | ਬੱਚੇ ਕੁਝ ਨਿੱਜੀ ਮਜਬੂਰੀਆਂ ਕਰਕੇ ਘਰ ਤੋਂ ਦੂਰ ਸਨ
ਜਿਸ ਕਾਰਣ ਅਸੀਂ ਦੋਵਾਂ ਮੀਆਂ ਬੀਵੀ ਨੇ ਹੀ ਦੀਪਕ ਦੇ ਘਰ ਪੱਟੀ ਪਹੁੰਚਣ ਦਾ
ਪ੍ਰੋਗਰਾਮ ਬਣਾਇਆ ਤੇ ਯਾਤਰਾ ਦਾ ਫੈਸਲਾ ਬੱਸ ਰਾਹੀਂ ਕਰਨ ਦਾ ਫੈਸਲਾ ਹੋਇਆ |
ਕਰਦੇ ਕਰਾਉਂਦੇ ਅਸੀਂ ਸ਼ਾਮ ਨੂੰ ਜੰਡਿਆਲਾ ਗੁਰੂ ਬੱਸ ਅੱਡੇ ਤੇ ਪਹੁੰਚ ਗਏ
ਉੱਥੇ ਤਰਨ ਤਾਰਨ ਨੂੰ ਜਾਣ ਵਾਲੀ ਮਿੰਨੀ ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ
ਮੈਂ ਕਿਹਾ ਦੂਸਰੀ ਬੱਸ ਤੇ ਚੱਲਾਂਗੇ | ਬੱਸ ਵਿੱਚ ਬੈਠੇ ਇੱਕ ਸਮਝਦਾਰ ਜਿਹੇ ਬੰਦੇ ਨੇ
ਮੈਨੂੰ ਇਸ਼ਾਰਾ ਕਰਕੇ ਬੁਲਾਇਆ ਤੇ ਕਹਿਣ ਲੱਗਾ ਡੇੜ ਘੰਟੇ ਬਾਦ ਬੱਸ ਚੱਲੀ ਏ
ਦੂਜੀ ਪਤਾ ਨਹੀਂ ਕਦੋਂ ਆਵੇ , ਇਸੇ ਚ ਚੜ੍ਹ ਜਾਓ ਚੰਗੇ ਰਹੋਗੇ | ਮੈਨੂੰ ਉਸ ਬੰਦੇ ਦੀ ਗੱਲ
ਸਮਝ ਆ ਗਈ ਤੇ ਅਸੀਂ ਅਗਲੀ ਬਾਰੀ ਰਾਹੀਂ ਧੱਕੋ ਧੱਕੀ ਬੱਸ ਵਿੱਚ ਚੜ੍ਹ ਕੇ ਖੜ੍ਹ ਗਏ |
ਬੱਸ ਖਚਾਖਚ ਭਰੀ ਹੋਈ ਸੀ ਪਰ ਕੰਡਕਟਰ ਹਾਲੇ ਵੀ ਆਵਾਜ਼ਾਂ ਮਾਰੀ ਜਾ ਰਿਹਾ ਸੀ |
ਥੋੜੀ ਦੇਰ ਬਾਦ ਬੱਸ ਸਟਾਰਟ ਹੋਈ ਤੇ ਡਾਵਾਂਡੋਲ ਜਿਹੇ ਰਸਤੇ ਤੇ ਚੱਲ ਪਈ |
ਕੰਡਕਟਰ ਪਿੱਛਲੇ ਪਾਸਿਓਂ ਟਿਕਟਾਂ ਕੱਟਦਾ ਅੱਗੇ ਵਧ ਰਿਹਾ ਸੀ | ਜਦੋਂ ਕੰਡਕਟਰ
ਸਾਡੇ ਨਜਦੀਕ ਪਹੁੰਚਿਆ ਤਾਂ ਸੀਟ ਤੇ ਬੈਠੀ ਇੱਕ ਬਜ਼ੁਰਗ ਔਰਤ ਨੇ ਸੌ ਦਾ ਨੋਟ
ਕੰਡਕਟਰ ਨੂੰ ਫੜਾਉਦਿਆਂ ਕਿਹਾ ,
" ਦੋ ਤਰਨ ਤਾਰਨ ਦੀਆਂ |"
ਪਿੱਛੋਂ ਇੱਕ ਜਨਾਨਾ ਆਵਾਜ਼ ਆਈ ,
" ਬੀਬੀ ਮੈਂ ਤੁਹਾਡੀਆਂ ਟਿਕਟਾਂ ਲੈ ਲਈਆਂ ਨੇ "
" ਦੁਰ ਫਿੱਟੇ ਮੁੰਹ ਤੇਰਾ "
ਉਸ ਬਜੁਰਗ ਔਰਤ ਦੇ ਮੂੰਹੋਂ ਇੱਕ ਦੰਮ ਨਿਕਲਿਆ ,
" ਪਹਿਲਾਂ ਕਿਓਂ ਨਹੀਂ ਦੱਸਿਆ , ਕੰਜਰੀਏ , ਮੈਂ ਵੀ ਲੈ ਲੈਣ ਲੱਗੀ ਸਾਂ "
ਫਿਰ ਕੰਡਕਟਰ ਵੱਲ ਮੁੰਹ ਕਰਕੇ ਕਹਿੰਦੀ ,
" ਲਿਆ ਮੇਰਾ ਸੌ ਦਾ ਨੋਟ ........ ਇਹ ਵੀ ਮੁੰਹ ਚੁੱਕ ਕੇ ਕੱਟ ਦੇਣ ਲੱਗਾ ਸੀ
ਜਦੋਂ ਉਹਨੇ ਲੈ ਲਈਆਂ ਸਨ ਤਾਂ ਤਾਂ ਤੂੰ ਦੱਸਿਆ ਕਿਓਂ ਨਹੀਂ ?"
ਪਹਿਲਾਂ ਮੈਂ ਸੋਚਿਆ ਇਸ ਬਜੁਰਗ ਔਰਤ ਪੁੱਛਾਂ ਕਿ ਇੱਕ ਤਾਂ ਪਿੱਛੇ ਖੜੀ ਔਰਤ
( ਸ਼ਾਇਦ ਉਹਦੀ ਨੂੰਹ ) ਨੇ ਉਹਨਾ ਦੀਆਂ ਦੋ ਟਿਕਟਾਂ ਖਰੀਦੀਆਂ , ਉੱਤੋਂ ਉਹਨੇ
ਗਾਹਲਾਂ ਖਾਧੀਆਂ ! ਫਿਰ ਮੈਂ ਉਹਦੀ ਗੱਲ ਬਾਤ ਕਰਨ ਦਾ ਢੰਗ ਵੇਖਕੇ ਸੋਚਿਆ
ਜੋ ਆਪਣੀ ਰਿਸ਼ਤੇਦਾਰ ( ਸ਼ਾਇਦ ਨੂੰਹ ) ਨੂੰ ਤੇ ਕੰਡਕਟਰ ਨੂੰ ਇਸ ਤਰ੍ਹਾਂ ਬੋਲ ਸਕਦੀ ਹੈ ਤਾਂ
ਮੈਨੂੰ ਪਤਾ ਨਹੀਂ ਕਿ ਪ੍ਰਸ਼ਾਦ ਦੇਵੇਗੀ | ਉੱਤੋਂ ਮੇਰੀ ਘਰਵਾਲੀ ਵੀ ਨਾਲ ਸੀ ,
ਮੈਂ ਪ੍ਰਸ਼ਾਦ ਲੈਣਾ ਠੀਕ ਨਾ ਸਮਝਿਆ ਤੇ ਚੁੱਪ ਵੱਟ ਕੇ ਸਫਰ ਕਰਨ ਵਿੱਚ ਹੀ
ਭਲਾਈ ਸਮਝੀ

No comments:

Post a Comment