ਦੋਸਤੋ ,ਇੱਕ ਵਹਿਮ ਹੈ ਕਿ ਜੇ ਕਿਸੇ ਦੀ ਬਰਾਤ ਦਰਿਆ ਪਾਰ ਕਰਕੇ ਜਾਣੀ ਹੋਵੇ , ਯਾਨੀਕਿ ਮੁੰਡੇ ਦੇ ਘਰ ਤੋਂ ਕੁੜੀ ਦੇ ਘਰ ਜਾਂਦਿਆਂ ਰਾਹ ਵਿੱਚ ਦਰਿਆ ਪੈਂਦਾ ਹੋਵੇ ਤਾਂ ਘੋੜੀ ਬਰਾਤ ਚੱਲਣ ਤੋਂ ਇੱਕ ਦਿਨ ਪਹਿਲਾਂ ਕਰਨੀ ਪੈਂਦੀ ਹੈ | ਮੁੰਡਾ ਘੋੜੀ ਤੇ ਚੜ੍ਹ ਕੇ ਸਗਨ ਵਿਹਾਰ ਕਰਨ ਤੋਂ ਬਾਦ ਆਪਣੇ ਘਰ ਵਾਪਸ ਨਹੀਂ ਆਉਂਦਾ ਬਲਕਿ ਕਿਸੇ ਜਾਣਕਾਰ ਦੇ ਘਰ ਜਾਂ ਕਿਸੇ ਹੋਰ ਥਾਂ ਰਾਤ ਕੱਟਦਾ ਹੈ | ਦੂਸਰੇ ਦਿਨ ਉਥੋਂ ਹੀ ਮੁੰਡੇ ਨੂੰ ਬਰਾਤ ਨਾਲ ਜਾਣਾ ਪੈਂਦਾ ਹੈ | ਬਹੁਤੇ ਵਿਚਾਰੇ ਸਿਹਰੇ ਬੰਨ੍ਹਕੇ ਸਾਰੀ ਰਾਤ ਬੈਠਕੇ ਕੱਟਦੇ ਸਨ ਤੇ ਸਵੇਰੇ ਨਹਾਉਣ ਤੋਂ ਬਗੈਰ ਹੀ ਬਰਾਤ ਚੜ੍ਹਣਾ ਪੈਂਦਾ ਸੀ |ਇਹਨੂੰ ਕਹਿੰਦੇ ਨੇ ਬਹੀ\ ਬੇਹੀ ਘੋੜੀ | ਮੇਰੀ ਵੀ ਬੇਹੀ ਘੋੜੀ ਹੋਈ ਸੀ | ਘੋੜੀ ਚੜ੍ਹਿਆ ਨਹੀਂ ਸਾਂ ਚੜ੍ਹਦੇ ਤਾਂ ਵੇਖੇ ਸਨ , ਇਸ ਕਰਕੇ ਮੈਂ ਤਕਲੀਫ਼ ਤੋਂ ਬਚਣ ਵਾਸਤੇ ਇੱਕ ਵਧੀਆ ਜਿਹੀ ਟੋਪੀ ਕਿਰਾਏ ਤੇ ਲਿਆਂਦੀ ਤੇ ਸਿਹਰਾ ਪੱਗ ਤੇ ਬੰਨ੍ਹਣ ਦੀ ਥਾਂ ਟੋਪੀ ਤੇ ਬਨ੍ਹਵਾ ਲਿਆ | ਰਾਤ ਨੂੰ ਘੋੜੀ ਤੋਂ ਬਾਦ ਇੱਕ ਦੋਸਤ ਦੇ ਘਰ ਇੱਕ ਕਮਰੇ ਠਹਿਰਨ ਦਾ ਪ੍ਰਬੰਧ ਸੀ | ਮੈ ਉਥੇ ਆਰਾਮ ਨਾਲ ਟੋਪੀ ਲਾਹ ਕੇ ਇੱਕ ਪਾਸੇ ਰੱਖ ਦਿਤੀ ਤੇ ਠਾਠ ਨਾਲ ਸੌਂ ਗਿਆ | ਅਗਲੇ ਦਿਨ ਨਹਾ ਧੋਕੇ ਬਰਾਤ ਲੈਕੇ ਸਹੁਰ ਢੁਕ ਗਿਆ | ਘਰ ਦਿਆਂ ਦੀ ਜਿਦ ਵੀ ਜਿਦ\ ਰਸਮ ਵੀ ਪੂਰੀ ਤੇ ਆਪਾਂ ਵੀ ਸੌਖੇ ਰਹੇ | 7-7-14
Thursday, 16 October 2014
New
ਬੇਹੀ ਘੋੜੀ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਭੂਤ
Subscribe to:
Post Comments (Atom)
No comments:
Post a Comment