ਨਸ਼ਾ ਆਪੋ ਆਪਣਾ \ ਇੰਦਰਜੀਤ ਕਮਲ \ NASHA APO APNA - Inderjeet Kamal

Latest

Sunday, 5 October 2014

ਨਸ਼ਾ ਆਪੋ ਆਪਣਾ \ ਇੰਦਰਜੀਤ ਕਮਲ \ NASHA APO APNA

 ਗੱਲ ਤਿੰਨ ਦਹਾਕਿਆਂ ਤੋਂ ਵੱਧ ਪੁਰਾਨੀ ਹੈ | ਜਿਸ ਮੁਹੱਲੇ ਵਿੱਚ ਅਸੀਂ ਰਹਿੰਦੇ ਸਾਂ ਉਸੇ ਮੁਹੱਲੇ ਵਿੱਚ ਮੇਰੇ ਛੋਟੇ ਭਰਾ ਦਵਿੰਦਰਜੀਤ ਦੇ ਦੋਸਤ Lalit Mohan Patti-ludhiana ਤੇ Nirmal Bajaj Nittu ਰਹਿੰਦੇ ਸਨ | ਸਾਡਾ ਆਪਸ ਵਿੱਚ ਬਹੁਤ ਪਿਆਰ ਸੀ| | ਗਰਮੀਆਂ ਦੇ ਦਿਨ ਸਨ , ਇੱਕ ਰਾਤ ਸਾਡਾ ਉਹਨਾਂ ਦੇ ਘਰ ਸੌਂਣ ਦਾ ਪ੍ਰੋਗ੍ਰਾਮ ਬਣ ਗਿਆ | ਛੱਤ ਉੱਤੇ ਖੁੱਲ੍ਹੇ ਚ ਮੰਜੇ ਡਾਹ ਕੇ ਗੱਲਾਂ ਬਾਤਾਂ ਕਰਦੇ ਰਹੇ | ਇੱਕ ਪਾਸੇ ਮੇਜ ਉੱਤੇ ਇੱਕ ਪੱਖਾ ਰੱਖਕੇ ਚਲਾਇਆ ਹੋਇਆ ਸੀ, ਜੋ ਬਹੁਤ ਆਵਾਜ਼ ਕਰ ਰਿਹਾ ਸੀ | ਉਸ ਪੱਖੇ ਦੇ ਬਿਲਕੁਲ ਨਾਲ Nirmal ਦਾ ਮੰਜਾ ਸੀ | ਗੱਲਾਂ ਬਾਤਾਂ ਕਰਦੇ ਕਰਦੇ ਸਾਰੇ ਅੱਧੀ ਕੁ ਰਾਤ ਨੂੰ ਸੌਂ ਗਏ , ਪਰ ਪੱਖੇ ਦੀ ਆਵਾਜ਼ ਕਾਰਣ ਮੈਨੂੰ ਨੀਂਦ ਨਹੀਂ ਸੀ ਆ ਰਹੀ , ਪਰ ਮੈਂ ਦੜ ਵੱਟਕੇ ਪਿਆ ਰਿਹਾ | ਥੋੜੀ ਕੁ ਦੇਰ ਬਾਦ ਹਵਾ ਆਉਣੀ ਵੀ ਬੰਦ ਹੋ ਗਈ , ਪਰ ਆਵਾਜ਼ ਉਵੇਂ ਹੀ ਸੀ | ਮੈਂ ਉੱਠਕੇ ਵੇਖਿਆ ਕਿ ਪੱਖੇ ਦਾ ਮੁੰਹ ਘੁੰਮ ਕੇ ਸਾਡੇ ਤੋਂ ਉਲਟੀ ਦਿਸ਼ਾ ਵਿੱਚ ਹੋ ਗਿਆ ਸੀ , ਪਰ Nirmal ਆਰਾਮ ਨਾਲੋ ਘੋੜੇ ਵੇਚਕੇ ਸੁੱਤਾ ਹੋਇਆ ਸੀ | ਮੈਨੂੰ ਹੁਣ ਪੱਖੇ ਦੀ ਆਵਾਜ਼ ਤੋਂ ਬਚਣ ਦਾ ਤਰੀਕਾ ਮਿਲ ਗਿਆ | ਮੈਂ ਹੌਲੀ ਜਿਹੀ ਉੱਠਿਆ ਤੇ ਪੱਖਾ ਬੰਦ ਕਰਕੇ ਆਪਣੇ ਮੰਜੇ ਵੱਲ ਮੁੜਿਆ ਸੀ ਕਿ Nirmal ਅੱਬੜਵਾਹਾ ਉੱਠਕੇ ਕਹਿੰਦਾ ," ਪੱਖਾ ਕਿਹਨੇ ਬੰਦ ਕੀਤਾ ਏ ?"
ਮੈਂ ਕਿਹਾ ," ਇਹਦੀ ਹਵਾ ਤਾਂ ਤੈਨੂੰ ਆ ਨਹੀਂ ਰਹੀ , ਇਹਦਾ ਮੁੰਹ ਤਾਂ ਦੂਜੇ ਪਾਸੇ ਸੀ |"
ਅੱਗੋਂ ਕਹਿੰਦਾ ," ਭਾਜੀ , ਇਹਦਾ ਮੂੰਹ ਭਾਵੇਂ ਤੁਸੀਂ ਆਪਣੇ ਵੱਲ ਕਰ ਲਓ , ਮੈਨੂੰ ਤਾਂ ਇਹਦੀ ਆਵਾਜ਼ ਆਉਣੀ ਚਾਹੀਦੀ ਏ |"
ਮੈਂ ਪੱਖਾ ਚਲਾਕੇ ਫਿਰ ਦੜ ਵੱਟਕੇ ਲੰਮਾ ਪੈ ਗਿਆ |

No comments:

Post a Comment