ਸੋਨੀ ਨਰਾਤਿਆਂ ਚ ਵੀ ਮੁਰਗਾ ਬਣਾ ਕੇ ਹੀ ਹਟਿਆ \ ਇੰਦਰਜੀਤ ਕਮਲ - Inderjeet Kamal

Latest

Sunday, 5 October 2014

ਸੋਨੀ ਨਰਾਤਿਆਂ ਚ ਵੀ ਮੁਰਗਾ ਬਣਾ ਕੇ ਹੀ ਹਟਿਆ \ ਇੰਦਰਜੀਤ ਕਮਲ


ਕੱਲ੍ਹ ਇੰਦਰਜੀਤ ਸੋਨੀ ਨੇ ਆਪਣੇ ਘਰ
ਕਲੇਸ਼ ਕਰ ਲਿਆ 
ਕਹਿੰਦਾ ਮੁਰਗਾ ਬਣਾਉਣਾ ਏ 
ਘਰਵਾਲੀ ਨੇ ਪੰਗਾ ਪਾ ਲਿਆ
ਕਹਿੰਦੀ,
" ਨਰਾਤੇ ਚੱਲ ਰਹੇ ਨੇ
ਕਿਹੋ ਜਿਹੀਆਂ ਗੱਲਾਂ ਕਰਦੇ ਹੋ "
ਕਹਿੰਦਾ ," ਮੈਂ ਨਰਾਤਿਆਂ ਤੋਂ ਕੀ ਲੈਣਾ ਏ "
ਉਹ ਕਹਿੰਦੀ ," ਚੁੱਕੋ ਕੂਕਰ ਤੇ ਸਟੋਵ ਤੇ ਬੱਸ ਅੱਡੇ ਤੇ ਜਾ ਕੇ ਬਣਾ ਲਓ "
ਸੋਨੀ ਕਹਿੰਦਾ ,
" ਨਾ ਤਾਂ ਮੈਨੂੰ ਸਟੋਵ ਚਾਹੀਦਾ ਏ ਤੇ ਨਾ ਹੀ ਕੂਕਰ , ਮੁਰਗਾ ਤਾਂ ਮੈਂ ਘਰੇ ਹੀ ਬਣਾਉ "
ਕਾਫੀ ਬਹਿਸ ਤੋਂ ਬਾਦ ਇੱਕ ਨੇ ਕੇਜਰੀਵਾਲ ਦਾ ਚੋਣ ਨਿਸ਼ਾਨ ਚੁੱਕ ਲਿਆ ਤੇ ਇੱਕ ਨੇ ਕਾਂਗਰਸ ਦਾ
ਫਿਰ ਸੋਨੀ ਨੇ ਦਿਮਾਗ ਤੋਂ ਕੰਮ ਲਿਆ | ਕਹਿੰਦਾ ,
"ਦੋਹਾਂ ਦੀ ਗੱਲ ਰਹਿ ਜੁ , ਅੱਜ ਬਣਾ ਹੀ ਲੈਣ ਦੇ ਮੁਰਗਾ "
ਘਰਵਾਲੀ ਕਹਿੰਦੀ ,
" ਦੋਹਾਂ ਦੀ ਗੱਲ ਕਿਵੇਂ ਰਹਿਜੁ ?"
ਸੋਨੀ ਕਹਿੰਦਾ ,
" ਪਹਿਲਾਂ ਕੇਜਰੀਵਾਲ ਦਾ ਚੋਂਣ ਨਿਸ਼ਾਨ ਪਾਸੇ ਰੱਖ ਤੇ ਆਰਾਮ ਨਾਲ ਬੈਠ ਜਾ "
ਸੋਨੀ ਨੇ ਕਾਗਜ਼ ਪੈੰਨ ਲਿਆ ਤੇ ਕਾਗਜ਼ ਤੇ ਪੈੰਨ ਨਾਲ ਮੁਰਗਾ ਬਣਾ ਦਿੱਤਾ
ਦੋਵੇਂ ਖੁਸ਼
ਬੜਾ ਦਿਮਾਗੀ ਏ ਸਾਡਾ ਸੋਨੀ 3-4- 14 

No comments:

Post a Comment