ਚੁੰਮ ਚੁੰਮ ਅੱਖੀਆਂ ਨਾਲ ਲਾਵਾਂ
ਕਿ ਚਿੱਠੀ ਆਈ ਸੱਜਣਾ ਦੀ
ਪੱਬਾਂ ਭਾਰ ਨਚ ਧਰਤੀ ਹਿਲਾਂਵਾਂ
ਕੇ ਚਿੱਠੀ ਆਈ ਸੱਜਣਾ ਦੀ
ਪਹਲੀ ਪਹਲੀ ਵਾਰੀ ਚਿੱਠੀ ਸੱਜਣਾ ਦੀ ਆਈ
ਮੈਨੂੰ ਪੜ੍ਹਦੀ ਨੂੰ ਸੰਗ ਜੇਹੀ ਆਂਵਦੀ
ਚਿਠੀ ਖੋਹਲ ਕੇ ਮੈਂ ਜਦ ਅੱਗੇ ਰੱਖਾਂ
ਤਸਵੀਰ ਮਾਹੀ ਦੀ ਬਣ ਜਾਂਵਦੀ
ਮੁਹੋੰ ਹੌਲੀ ਹੌਲੀ ਬੋਲਾਂ
ਕਰਾਂ ਚਿੱਠੀ ਨੂੰ ਕਲੋਲਾਂ
ਇਹਨੂੰ ਵੇਖ ਵੇਖ ਖੀਵੀ ਹੁੰਦੀ ਜਾਵਾਂ
ਕੇ ਚਿੱਠੀ ਆਈ ਸੱਜਣਾ ਦੀ
ਚਿੱਠੀ ਵਿੱਚ ਸੱਜਣਾ ਦਾ ਪਿਆਰ ਠਾਂਠਾਂ ਮਾਰਦੈ
ਇਸ ਨੇ ਤਾਂ ਮਨ ਮੇਰਾ ਮੋਹ ਲਿਆ
ਅੱਖੀਆਂ ਚੋਂ ਉੱਡ ਪੁੱਡ ਨੀਂਦ ਖੌਰੇ ਕਿੱਥੇ ਗਈ
ਦਿਲ ਦਾ ਵੀ ਚੈਨ ਇਹਨੇ ਖੋਹ ਲਿਆ
ਰਹੇ ਭੋਰਾ ਨਾ ਖਿਆਲ ਖੁੱਲ੍ਹ ਖੁੱਲ੍ਹ ਜਾਣ ਵਾਲ
ਜਦੋਂ ਮਸਤੀ ਚ ਝੂਮ ਕੇ ਮੈਂ ਗਾਂਵਾਂ
ਕੇ ਚਿੱਠੀ ਆਈ ਸੱਜਣਾ ਦੀ
ਘਰਾਂ ਵਿਚ ਜਾਕੇ ਮੈਂ ਤਾਂ ਸਾਰੀਆ ਸਹੇਲੀਆਂ ਦੇ
ਚਿੱਠੀ ਕੱਲੀ ਕੱਲੀ ਨੂੰ ਵਿਖਾਈਏ
ਜਦੋਂ ਦਾ ਹੈ ਡੇਰਾ ਲਾਇਆ ਦੂਰ ਦੇਸ ਜਾਕੇ
ਪਹਲੀ ਵਾਰੀ ਸੱਜਣਾ ਚਿੱਠੀ ਦੀ ਆਈਏ
ਪੱਟੀ ਵਾਲੇ ਕੋਲ ਜਾਕੇ ਇੱਕ ਚਿੱਠੀ ਲਿਖਵਾਕੇ
ਜੀਤ ਮਾਹੀ ਨੂੰ ਮੈਂ ਚਿੱਠੀ ਪਾ ਆਂਵਾਂ
ਕੇ ਚਿੱਠੀ ਆਈ ਸੱਜਣਾ ਦੀ
ਪੱਬਾਂ ਭਾਰ ਨਚ ਧਰਤੀ ਹਿਲਾਂਵਾਂ
ਕੇ ਚਿੱਠੀ ਆਈ ਸੱਜਣਾ ਦੀ
ਪਹਲੀ ਪਹਲੀ ਵਾਰੀ ਚਿੱਠੀ ਸੱਜਣਾ ਦੀ ਆਈ
ਮੈਨੂੰ ਪੜ੍ਹਦੀ ਨੂੰ ਸੰਗ ਜੇਹੀ ਆਂਵਦੀ
ਚਿਠੀ ਖੋਹਲ ਕੇ ਮੈਂ ਜਦ ਅੱਗੇ ਰੱਖਾਂ
ਤਸਵੀਰ ਮਾਹੀ ਦੀ ਬਣ ਜਾਂਵਦੀ
ਮੁਹੋੰ ਹੌਲੀ ਹੌਲੀ ਬੋਲਾਂ
ਕਰਾਂ ਚਿੱਠੀ ਨੂੰ ਕਲੋਲਾਂ
ਇਹਨੂੰ ਵੇਖ ਵੇਖ ਖੀਵੀ ਹੁੰਦੀ ਜਾਵਾਂ
ਕੇ ਚਿੱਠੀ ਆਈ ਸੱਜਣਾ ਦੀ
ਚਿੱਠੀ ਵਿੱਚ ਸੱਜਣਾ ਦਾ ਪਿਆਰ ਠਾਂਠਾਂ ਮਾਰਦੈ
ਇਸ ਨੇ ਤਾਂ ਮਨ ਮੇਰਾ ਮੋਹ ਲਿਆ
ਅੱਖੀਆਂ ਚੋਂ ਉੱਡ ਪੁੱਡ ਨੀਂਦ ਖੌਰੇ ਕਿੱਥੇ ਗਈ
ਦਿਲ ਦਾ ਵੀ ਚੈਨ ਇਹਨੇ ਖੋਹ ਲਿਆ
ਰਹੇ ਭੋਰਾ ਨਾ ਖਿਆਲ ਖੁੱਲ੍ਹ ਖੁੱਲ੍ਹ ਜਾਣ ਵਾਲ
ਜਦੋਂ ਮਸਤੀ ਚ ਝੂਮ ਕੇ ਮੈਂ ਗਾਂਵਾਂ
ਕੇ ਚਿੱਠੀ ਆਈ ਸੱਜਣਾ ਦੀ
ਘਰਾਂ ਵਿਚ ਜਾਕੇ ਮੈਂ ਤਾਂ ਸਾਰੀਆ ਸਹੇਲੀਆਂ ਦੇ
ਚਿੱਠੀ ਕੱਲੀ ਕੱਲੀ ਨੂੰ ਵਿਖਾਈਏ
ਜਦੋਂ ਦਾ ਹੈ ਡੇਰਾ ਲਾਇਆ ਦੂਰ ਦੇਸ ਜਾਕੇ
ਪਹਲੀ ਵਾਰੀ ਸੱਜਣਾ ਚਿੱਠੀ ਦੀ ਆਈਏ
ਪੱਟੀ ਵਾਲੇ ਕੋਲ ਜਾਕੇ ਇੱਕ ਚਿੱਠੀ ਲਿਖਵਾਕੇ
ਜੀਤ ਮਾਹੀ ਨੂੰ ਮੈਂ ਚਿੱਠੀ ਪਾ ਆਂਵਾਂ
ਕੇ ਚਿੱਠੀ ਆਈ ਸੱਜਣਾ ਦੀ
No comments:
Post a Comment