ਮੈਨੂੰ ਖੋਤਾ ਚਲਾਉਣਾ ਆ ਗਿਆ!!" DR. INDERJEET KAMAL - Inderjeet Kamal

Latest

Tuesday, 7 October 2014

ਮੈਨੂੰ ਖੋਤਾ ਚਲਾਉਣਾ ਆ ਗਿਆ!!" DR. INDERJEET KAMAL

ਗੱਲ ਬਚਪਣ ਦੀ ਹੈ | ਮੈਂ ਆਪਣੇ ਪਿੰਡ ਗਿਆ ਤੇ ਮੇਰੇ ਤਾਇਆ ਜੀ ਦਾ ਪੋਤਰਾ ਕੌਸ਼ਿਕ ਪੱਠੇ ਲੈਣ ਲਈ ਮੈਨੂੰ ਆਪਣੇ ਨਾਲ ਖੇਤਾਂ ਵਿੱਚ ਲੈ ਗਿਆ | ਉਹਨਾਂ ਇੱਕ ਖੋਤਾ ਰੱਖਿਆ ਹੋਇਆ ਸੀ, ਜਿਹਦੇ  ਤੇ ਉਹ ਪੱਠੇ ਲੈਕੇ ਆਉਂਦੇ ਸਨ | ਕੌਸ਼ਿਕ ਨੇ ਖੇਤਾਂ ਨੂੰ ਜਾਂਦੇ ਵਕਤ ਮੈਨੂੰ ਖੋਤੇ ਉੱਪਰ ਬੈਠਾ ਦਿੱਤਾ | ਪਹਿਲਾਂ ਤਾਂ ਮੈਨੂੰ ਡਰ ਲੱਗਾ ਪਰ ਥੋੜਾ ਦੂਰ ਜਾਣ ਤੋਂ ਬਾਦ ਮੈਨੂੰ ਮਜ਼ਾ ਆਉਣ ਲੱਗ ਪਿਆ | ਅਸੀਂ ਪੱਠੇ ਲੈਕੇ ਘਰ ਆ ਗਏ ਤੇ ਮੈਂ ਆਉਂਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ," ਮੈਨੂੰ ਖੋਤਾ ਚਲਾਉਣਾ ਆ ਗਿਆ !  ਮੈਨੂੰ ਖੋਤਾ ਚਲਾਉਣਾ  ਆ ਗਿਆ!!"02-08-14

No comments:

Post a Comment