ਗੱਲ ਪੰਜਵੀਂ ਜਮਾਤ ਦੀ ਹੈ | ਨਤੀਜੇ ਦਾ ਦਿਨ ਸੀ | ਸਾਡੀ ਅਧਿਆਪਕਾ ਸ਼ੁਕਲਾ ਨੇ ਸਾਰੇ ਬੱਚਿਆਂ ਨੂੰ ਇਕੱਠੇ ਕਰ ਕੇ ਬੈਠਾ ਲਿਆ ਤੇ ਸਭ ਤੋਂ ਪਹਿਲਾ ਦੋ ਮੁੰਡਿਆਂ ਦੇ ਨਾਂ ਲੈਕੇ ( ਨਾਂ ਯਾਦ ਨਹੀਂ ਹਨ ) ਉਹਨਾਂ ਨੂੰ ਖੜ੍ਹੇ ਕੀਤਾ ਤੇ ਦੱਸਿਆ ਕਿ ਇਹ ਦੋਵੇਂ ਫੇਲ ਹੋ ਗਏ ਹਨ ਤੇ ਨਾਲ ਹੀ ਮੇਰਾ ਨਾਂ ਬੋਲਕੇ ਖੜ੍ਹਾ ਹੋਣ ਲਈ ਕਿਹਾ | ਮੈਂ ਉੱਠਦੇ ਹੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ | ਮੇਰੇ ਮਨ ਵਿੱਚ ਆ ਗਿਆ ਸੀ ਕਿ ਮੇਰਾ ਵੀ ਪੱਤਾ ਕੱਟਿਆ ਗਿਆ ਉਹਨਾਂ ਦੋ ਮੁੰਡਿਆਂ ਨਾਲ | ਮੇਰੀ ਅਧਿਆਪਕਾ ਨੇ ਰੋਣ ਦਾ ਕਾਰਨ ਪੁੱਛਿਆ ਪਰ ਮੇਰੇ ਮੂੰਹ ਵਿੱਚੋਂ ਬੋਲ ਹੀ ਨਾ ਨਿਕਲਣ | ਉਹਨੇ ਮੈਨੂੰ ਬੜੇ ਪਿਆਰ ਨਾਲ ਚੁੱਪ ਕਰਾਇਆ ਤੇ ਕਹਿੰਦੀ ," ਤੇਰੇ ਤਾਂ ਸਭ ਤੋਂ ਵੱਧ ਨੰਬਰ ਆਏ ਹਨ | "
ਕਿੰਨਾ ਚਿਰ ਮੇਰੇ ਹੌਕੇ ਨਾ ਬੰਦ ਹੋਏ , ਪਰ ਚਿਹਰੇ ਤੇ ਮੁਸਕੁਰਾਹਟ ਸੀ | 02-08-14
ਕਿੰਨਾ ਚਿਰ ਮੇਰੇ ਹੌਕੇ ਨਾ ਬੰਦ ਹੋਏ , ਪਰ ਚਿਹਰੇ ਤੇ ਮੁਸਕੁਰਾਹਟ ਸੀ | 02-08-14
No comments:
Post a Comment