ਘੀਆ ਦਾ ਕੜਾਹ
ਅਸੀਂ ਗੱਲਾਂ ਦਾ ਕੜਾਹ ਤਾਂ ਸਾਰੇ ਹੀ ਇੱਕ ਦੂਜੇ ਨੂੰ ਰੋਜ਼ ਪਰੋਸਦੇ ਹਾਂ , ਪਰ ਅੱਜ ਅਸੀ ਘੀਏ ਦਾ ਕੜਾਹ ਬਣਾ ਕੇ ਖਾਧਾ | ਧੰਨ ਧੰਨ ਹੋ ਗਈ ! ਮਨ ਬਾਗੋਬਾਗ !! ਵੈਸੇ ਹਾਲੇ ਹੋਰ ਵੀ ਪਿਆ ਏ ਫਰਿੱਜ ਚ ! ਦਿਲ ਦੇ ਮਰੀਜ਼ ਵੀ ਖਾ ਸਕਦੇ ਨੇ |
ਜਰੂਰੀ ਸਮਾਨ
ਇੱਕ ਕਿੱਲੋ ਘੀਆ, 300 ਗ੍ਰਾਮ ਖੰਡ, 200 ਖੋਇਆ , 50 ਗ੍ਰਾਮ ਘਿਓ , 25-30 ਗ੍ਰਾਮ ਕਾਜੂ ( ਇਹਨਾਂ ਦੇ ਟੁਕੜੇ ਕਰ ਲਓ ) , 25-30 ਗ੍ਰਾਮ ਸੌਗੀ , 10- 15 ਪੀਸ ਪਿਸਤੇ ਦੇ ਬਰੀਕ ਟੁਕੜੇ ਕਰ ਲਓ , ਇੱਕ ਚੁਟਕੀ ਛੋਟੀ ਇਲਾਚੀ ਦਾ ਪਾਉਡਰ
ਬਣਾਉਣ ਦਾ ਤਰੀਕਾ
ਘੀਆ ਛਿੱਲ ਕੇ ਧੋ ਲਓ ਤੇ ਕੱਦੂਕਸ ਕਰ ਲਓ , ਪਰ ਵਿਚਲਾ ਬੀਜਾਂ ਵਾਲਾ ਹਿੱਸਾ ਛੱਡ ਦਿਓ | ਕੱਦੂਕਸ ਕੀਤੇ ਘੀਆ ਨੂੰ ਕੜ੍ਹਾਈ ਵਿੱਚ ਪਾਕੇ ਥੋੜਾ ਗਰਮ ਕਰੋ ਤੇ ਫਿਰ ਉਹਦੇ ਵਿੱਚ ਖੰਡ ਪਾਕੇ ਪਕਾਉਂਦੇ ਰਹੋ | ਹੁਣ ਇਹਦੇ ਵਿੱਚ ਕੁਝ ਪਾਣੀ ਆ ਜਾਵੇਗਾ ਜਿਹਦੇ ਸੁੱਕਣ ਤੱਕ ਇਹਨੂੰ ਪਕਾਉਂਦੇ ਰਹੋ | ਲਗਭਗ 10 ਮਿੰਟ ਭੁੰਨਣ ਤੋਂ ਬਾਦ ਜਦੋਂ ਪਾਣੀ ਉੱਡ ਜਾਵੇ ਤਾਂ ਉਹਦੇ ਵਿੱਚ ਘਿਓ ਪਾ ਦਿਓ ਤੇ ਚੰਗੀ ਤਰ੍ਹਾਂ ਭੁੰਨ ਕੇ ਉਸ ਤੋਂ ਬਾਦ ਬਾਕੀ ਸਾਰਾ ਸਮਾਨ ਪਾ ਦਿਓ | ਹੁਣ ਖਾਓ ਘੀਏ ਦਾ ਗਰਮਾ ਗਰਮ ਕੜਾਹ | ਇਹਨੂੰ ਫਰਿਜ਼ ਵਿੱਚ ਰੱਖ ਕੇ ਤਕਰੀਬਨ ਇੱਕ ਹਫਤੇ ਤੱਕ ਵਰਤਿਆ ਜਾ ਸਕਦਾ ਹੈ | 30--0714

No comments:
Post a Comment