ਤੁਹਾਨੂੰ ਇੱਕ ਮਜ਼ੇਦਾਰ ਖੇਡ ਦੱਸਦਾ ਹਾਂ ਜੋ ਤੁਸੀਂ ਆਪਣੇ ਆਸਪਾਸ ਹੀ ਕਰਕੇ ਵੇਖ ਸਕਦੇ ਹੋ | ਕਿਸ਼ੋਰ ਉਮਰ ਦੇ ਕੁਝ ਵਿਦਿਆਰਥੀ ਲਓ | ਉਹਨਾਂ ਨੂੰ ਬਿਲਕੁਲ ਸਿਧੇ ਖੜ੍ਹੇ ਹੋਕੇ ਅੱਖਾਂ ਬੰਦ ਕਰਨ ਵਾਸਤੇ ਕਹੋ | ਉਹਨਾਂ ਬੱਚਿਆਂ ਦੇ ਹੱਥ ਫੜ੍ਹਕੇ ਬਾਹਾਂ ਨੂੰ ਉਹਨਾਂ ਦੇ ਸਰੀਰ ਤੋਂ ਥੋੜਾ ਅੱਗੇ ਕਰ ਦਿਓ | ਹੁਣ ਉਹਨਾਂ ਨੂੰ ਕਹੋ ਕਿ ਮੈਂ ਦਸ ਤੱਕ ਗਿਣਤੀ ਕਰਾਂਗਾ \ਕਰਾਂਗੀ ਤੇ ਮੇਰੇ ਦਸ ਤੱਕ ਗਿਣਤੀ ਕਰਦੇ ਕਰਦੇ ਜਿਸ ਵਿਦਿਆਰਥੀ ਦੇ ਹੱਥ ਉਤਾਂਹ ਚੁੱਕੇ ਜਾਣਗੇ ਉਹਦੇ ਪੇਪਰਾਂ ਵਿੱਚ ਸਭ ਤੋਂ ਜਿਆਦਾ ਨੰਬਰ ਆਉਣਗੇ | ਫਿਰ ਹੌਲੀ ਹੌਲੀ ਗਿਣਤੀ ਸ਼ੁਰੂ ਕਰੋ | ਇੱਕ ....... ਤੁਹਾਡੇ ਹੱਥ ਉੱਪਰ ਉੱਠਣੇ ਸ਼ੁਰੂ ਹੋ ਗਏ ਹਨ ( ਇਹ ਦੋ ਤਿੰਨ ਵਾਰ ਦੁਹਰਾਓ ) ਦੋ ........ ਵਾਹ ! ਤੁਹਾਡੇ ਹੱਥ ਤਾਂ ਬੜੀ ਤੇਜ਼ੀ ਨਾਲ ਉੱਪਰ ਉਠ ਰਹੇ ਹਨ ( ਹਰ ਵਾਰ ਦੁਹਰਾਓ ਜ਼ਰੂਰੀ ਹੈ , ਤਾਂ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਲਈ ਵਕਤ ਮਿਲਦਾ ਰਹੇ ) ਦਸ ਤੱਕ ਪਹੁੰਚਦੇ ਪਹੁੰਚਦੇ ਤੁਹਾਨੂੰ ਹੈਰਾਨੀ ਜਨਕ ਨਤੀਜਾ ਮਿਲੇਗਾ | ਪੇਪਰਾਂ ਦੇ ਨੰਬਰਾਂ ਦੀ ਥਾਂ ਹੋਰ ਲਾਲਚ ਵੀ ਦਿੱਤਾ ਜਾ ਸਕਦਾ ਹੈ , ਪਰ ਤੁਹਾਨੂੰ ਇਹ ਸਾਰਾ ਟਰਿੱਕ ਕਰਦੇ ਵਕਤ ਬਹੁਤ ਗੰਭੀਰ ਰਹਿਣਾ ਪਵੇਗਾ ਤਾਂਕਿ ਬੱਚੇ ਇਹਨੂੰ ਮਜ਼ਾਕ ਨਾ ਸਮਝਣ | ਬਾਦ ਵਿੱਚ ਥੋੜੀ ਜਿਹੀ ਪ੍ਰੈਕਟਿਸ ਤੋਂ ਬਾਦ ਇਹ "ਚਮਤਕਾਰ " ਵੱਡੀ ਉਮਰ ਦੇ ਲੋਕਾਂ ਨਾਲ ਵੀ ਕਰ ਸਕਦੇ ਹੋ | 09-08-14
Tuesday, 7 October 2014
New
ਮਜ਼ੇਦਾਰ ਖੇਡ ਦਾ "ਚਮਤਕਾਰ " \ DR. INDERJEET KAMAL
About Inderjeet Kamal
A homeopath by profession. A writer by passion.
ਭੂਤ
Labels:
MAGIC,
Motivational Story,
ਅੰਧਵਿਸ਼ਵਾਸ,
ਭੂਤ
Subscribe to:
Post Comments (Atom)
No comments:
Post a Comment