ਆਜਾ ਭਾਬੀਏ ਨੀ ਤੈਨੂੰ ਡਿਸਕੋ ਕਰਾਦੀਏ
ਹੇੱਲੋ ਥੈੰਕੀਯੂ ਤੇ ਨਾਲੇ ਯੇਸ ਨੋ ਸਿਖਾਦੀਏ
ਸਾਡੇ ਦਿਲ ਦੇ ਜੋ ਚਾਅ ਅੱਜ ਪੂਰੇ ਤੂੰ ਕਰਾ
ਤੈਨੂੰ ਜੱਟੀਓਂ ਨੀ ਮੇਮ ਬਣਾਦੀ ਏ
ਆਜਾ ਭਾਬੀਏ ਨੀ ਤੈਨੂੰ ਡਿਸਕੋ ਕਰਾਦੀਏ
ਚੁੱਕ ਘੁੰਡ ਪਰਾਂਹ ਕਰ
ਚੁੰਨੀ ਮੰਜੇ ਉੱਤੇ ਧਰ
ਆਜਾ ਪਿੜ ਵਿਚ ਵੜ
ਬਾਂਹ ਦਿਓਰ ਦੀ ਤੂੰ ਫੜ
ਤੈਨੂੰ ਪਾਰੇ ਵਾਂਗੂੰ ਕੰਬਣਾ ਸਿਖਾਦੀਏ
ਆਜਾ ਭਾਬੀਏ ਨੀ ਤੈਨੂੰ ਡਿਸਕੋ ਕਰਾਦੀਏ
ਤੇਰਾ ਗੋਰਾ ਗੋਰਾ ਰੰਗ
ਜੀਨ ਪਾਲੈ ਨੀਲੀ ਤੰਗ
ਉੱਡ ਬਣਕੇ ਪਤੰਗ
ਕਰ ਭੋਰਾ ਨਾ ਤੂੰ ਸੰਗ
ਆਜਾ ਭਾਬੀਏ ਨੀ ਸੰਗ ਤੇਰੀ ਲਾਹ ਦੀਏ
ਆਜਾ ਭਾਬੀਏ ਨੀ ਤੈਨੂੰ ਡਿਸਕੋ ਕਰਾਦੀਏ
ਮੰਨ ਕਮਲ ਦੀ ਗੱਲ
ਭਾਵੇਂ ਅੱਜ ਭਾਵੇਂ ਕੱਲ
ਬਿਉਟੀ ਪਾਰਲਰ ਚਲ
ਫੇਰ ਹੋਜੂ ਸਾਰਾ ਹੱਲ
ਤੇਰੀ ਬੋਯ ਕੱਟ ਕਟਿੰਗ ਕਰਾਦੀਏ
ਆਜਾ ਭਾਬੀਏ ਨੀ ਤੈਨੂੰ ਡਿਸਕੋ ਕਰਾਦੀਏ 10-11-11
No comments:
Post a Comment