ਭੂਆ \ ਇੰਦਰਜੀਤ ਕਮਲ - Inderjeet Kamal

Latest

Sunday, 12 October 2014

ਭੂਆ \ ਇੰਦਰਜੀਤ ਕਮਲ

ਕਈ ਸਾਲ ਪਹਿਲਾਂ ਦੀ ਗੱਲ ਹੈ |
ਐਤਵਾਰ ਦਾ ਦਿਨ ਸੀ ,ਸਵੇਰੇ
ਸਵੇਰ ਦੋ ਤਿੰਨ ਫੋਨ ਆ ਗਏ ਤੇ ਮੈਂ
ਬਿਨ੍ਹਾਂ ਨਾਸ਼ਤਾ ਕਿਤੇ ਹੀ ਘਰੋਂ
ਚੱਲ ਪਿਆ | ਮੈਂ ਘਰੋਂ ਨਿਕਲ ਕੇ
ਗਲੀ ਵੀ ਪਾਰ
ਨਹੀਂ ਸੀ ਕੀਤੀ ਕਿ ਇੱਕ
ਅਨਜਾਨ ਨੰਬਰ ਤੋਂ ਫੋਨ ਆਇਆ | ਮੈਂ
ਮੋਟਰਸਾਇਕਲ ਇੱਕ ਪਾਸੇ ਲਗਾਕੇ
ਫੋਨ ਸੁਣਿਆ | ਇੱਕ ਜਨਾਨਾ ਆਵਾਜ਼
ਆਈ ,
" ਕਮਲ ? "
ਮੈਂ ," ਹਾਂਜੀ |"
" ਕਿੱਥੇ ਆਂ ਪੁੱਤ ?"
ਮੈ , " ਮੈਂ ਹਾਲੇ ਘਰੋਂ ਨਿਕਲਿਆ
ਹੀ ਹਾਂ , ਗਲੀ ਚ ਹਾਂ | ਪਰ
ਤੁਸੀਂ ਕੌਣ ? "
" ਮੈਂ ਤੇਰੀ ਭੂਆ |"
" ਮੇਰੀ ਤਾਂ ਕੋਈ ਭੂਆ
ਨਹੀਂ ਹੈਗੀ |"
" ਪੁੱਤ ,
ਇੰਨਾ ਗੁੱਸਾ ਨਹੀਂ ਕਰੀਦਾ | ਮੈਂ
ਤੇਰੀ ਭੂਆ ਜੰਡਿਆਲੇ ਵਾਲੀ | ਚੱਲ
ਫਟਾਫਟ ਘਰ ਆਜਾ , ਤੇ
ਨਾਸ਼ਤਾ ਕਰ |"
ਮੈਂ ਸੋਚਾਂ ਵਿੱਚ ਪੈ ਗਿਆ ਕਿ ਹੁਣੇ
ਤਾਂ ਘਰੋਂ ਆਇਆ ਹਾਂ,
ਇੰਨੀ ਛੇਤੀ ਮੇਰੀ ਭੂਆ
ਕਿਹੜੀ ਬਣ ਗਈ | ਉਹਨੂੰ ਇਹ
ਵੀ ਪਤਾ ਲੱਗ ਗਿਆ ਕਿ ਮੈਂ
ਨਾਸ਼ਤਾ ਨਹੀਂ ਕਰਕੇ ਆਇਆ | ਫਿਰ
ਸੋਚਿਆ ਸ਼ਾਇਦ ਕੋਈ ਸਹੁਰਿਆਂ
ਦੀ ਰਿਸ਼ਤੇਦਾਰੀ ਹੋਵੇ, ਉਹ ਆਏ
ਹੋਣ | ਮੈਂ ਕਿਹਾ ,
" ਮੈਨੂੰ ਥੋੜੀ ਛੇਤੀ ਏ ,ਇੱਕ ਘੰਟੇ ਚ
ਆ ਜਾਵਾਂਗਾ|"
" ਨਹੀਂ ਪੁੱਤ , ਮਾਵਾਂ ਨਾਲ
ਨਰਾਜ਼ ਨਹੀਂ ਹੋਈਦਾ |"
"ਪਰ ਮੈਂ ਤਾਂ ਕਿਸੇ ਨਾਲ
ਵੀ ਨਰਾਜ਼ ਨਹੀਂ ਹਾਂ |"
" ਮੈਨੂੰ ਸਭ ਪਤਾ ਲੱਗ ਗਿਆ ਏ,
ਤੇਰੀ ਮਾਂ ਨੇ ਸਭ ਦੱਸ ਦਿੱਤਾ ਏ ,
ਤੂੰ ਚੁੱਪ ਕਰਕੇ ਘਰ ਆਜਾ |"
ਮੈਂ ਛਛੋਪੰਜ ਵਿੱਚ ਪੈ ਗਿਆ ਤੇ ਇੱਕ
ਵਾਰ ਘਰ ਮੁੜ ਆਇਆ | ਘਰਦਿਆਂ ਨੇ
ਸੋਚਿਆ ਸ਼ਾਇਦ ਕੁਝ ਰਹਿ ਗਿਆ |
ਮੈਂ ਕਿਸੇ ਮਹਿਮਾਨ ਦੇ ਆਉਣ ਬਾਰੇ
ਪੁੱਛਿਆ ਤਾਂ ਉੱਤਰ ਨਾਂਹ ਵਿੱਚ
ਮਿਲਿਆ | ਮੈਂ ਘਰੋਂ ਵਾਪਸ ਜਾਣ
ਲੱਗਾ ਤਾਂ ਘਰਦਿਆਂ ਨੇ ਸਵਾਲ
ਕਰਨੇ ਸ਼ੁਰੂ ਕਰ ਦਿੱਤੇ | ਮੈਂ ਸੰਖੇਪ
ਵਿੱਚ ਫੋਨ ਬਾਰੇ ਦੱਸ ਕੇ ਘਰੋਂ ਨਿਕਲ
ਪਿਆ | ਫਿਰ ਫੋਨ ਆ ਗਿਆ ,"
ਕੀ ਗੱਲ ਪੁੱਤ , ਆਇਆ ਨਹੀਂ ਘਰ ?"
" ਭੂਆ ਜੀ , ਤੁਹਾਨੂੰ ਕੋਈ ਗਲਤ
ਫਹਿਮੀ ਹੋਈ ਏ |"
" ਚੱਲ ਸ਼ੁਕਰ ਏ ਭੂਆ ਤਾਂ ਮੰਨਿਆਂ |"
" ਹੋਰ ਹੁਣ ਤੁਹਾਨੂੰ ਕੀ ਕਹਾਂ ,
ਭੈਣਜੀ ?"
" ਭੈਣਜੀ ਤਾਂ ਮੈਂ ਤੇਰੇ ਪਿਓ
ਦੀ ਹਾਂ , ਉਹ
ਵੀ ਵਿਚਾਰਾ ਪਰੇਸ਼ਾਨ ਬੈਠਾ ਏ
|"
" ਪਰ ਮੇਰੇ ਪਿਤਾ ਜੀ ਦੀ ਮੌਤ
ਤਾਂ ਬਹੁਤ ਦੇਰ ਪਹਿਲਾਂ ਹੋ ਗਈ ਏ
|"
" ਦੁਰ ਫਿੱਟੇ ਮੁੰਹ ਤੇਰਾ ! ਬਕਵਾਸ
ਨਾ ਕਰ ਤੇ ਚੁੱਪ ਕਰਕੇ ਘਰ ਆਜਾ |"
ਅਖੀਰ ਮੈਂ ਫੋਨ ਬੰਦ ਕਰਕੇ ਆਪਣੇ ਕੰਮ
ਤੁਰ ਪਿਆ | ਆਪਣਾ ਕੰਮ ਕਰਕੇ
ਵਾਪਸ ਆਕੇ ਘਰ
ਨਾਸ਼ਤਾ ਕੀਤਾ ਤੇ ਘਰਦਿਆਂ ਨੂੰ
ਸਾਰੀ ਗੱਲ ਦੱਸੀ | ਸਾਰਾ ਦਿਨ
ਦਿਮਾਗ ਵਿੱਚ ਭੂਆ ਵੜੀ ਰਹੀ |
ਸ਼ਾਮ ਨੂੰ ਨੀਲਕਮਲ ਪਬਲਿਕ ਸਕੂਲ
ਦੇ ਪ੍ਰਿੰਸਿਪਲ ਪਬਲਿਕ ਸਕੂਲ ਦੇ
ਪ੍ਰਿੰਸਿਪਲ ਦਾ ਫੋਨ ਆ ਗਿਆ , ਜੋ
ਮੇਰੇ ਤੋਂ ਉਮਰ ਚ ਕਾਫੀ ਛੋਟਾ ਹੈ |
ਮੈਂ ਫੋਨ ਕੰਨ ਨੂੰ ਲਗਾਇਆ ਤਾਂ ਉਹ
ਉੱਚੀ ਉੱਚੀ ਹੱਸਣ ਲੱਗ ਪਿਆ | ਮੈਂ
ਪੁੱਛਿਆ ," ਕੀ ਹੋ ਗਿਆ ?"
ਕਹਿੰਦਾ ,"
ਭਾਜੀ ਗੁਸਤਾਖੀ ਮਾਫ਼ ! ਅੱਜ
ਸਵੇਰੇ ਮੈਂ ਘਰੋਂ ਨਰਾਜ਼ ਹੋਕੇ
ਚਲਾ ਗਿਆ ਸਾਂ ਤੇ ਮੇਰੇ ਮਗਰੋਂ
ਮੇਰੀ ਭੂਆ ਆ ਗਈ , ਉਹਨੇ
ਮੇਰੀ ਡਾਇਰੀ ਵਿੱਚੋਂ K ਵਾਲੇ ਪੰਨੇ
ਤੋਂ ਤੁਹਾਡਾ ਨੰਬਰ ਪੜ੍ਹਕੇ ਫੋਨ ਕਰ
ਦਿੱਤਾ | ਮੈਂ ਕਿਹਾ," ਭਰਾਵਾ ,
ਲੜ ਕੇ ਤੂੰ ਗਿਆਂ ਏਂ ਭੂਆ ਨੇ
ਮੇਰਾ ਸਿਰ ਖਾਲੀ ਕਰਤਾ |
ਲੜਿਆ ਨਾ ਕਰ |"

No comments:

Post a Comment