ਰੱਬ ਦੀ ਹੋਂਦ \ ਇੰਦਰਜੀਤ ਕਮਲ - Inderjeet Kamal

Latest

Monday, 6 October 2014

ਰੱਬ ਦੀ ਹੋਂਦ \ ਇੰਦਰਜੀਤ ਕਮਲ

ਕਈ ਲੋਕ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦੇ , ਪਰ ਸਾਰਾ ਦਿਨ ਰੱਬ ਨੂੰ ਮੋਟੀਆਂ ਮੋਟੀਆਂ ਗਾਲ੍ਹਾਂ ਕਢਦੇ ਰਹਿੰਦੇ ਨੇ | ਭਲੇਮਾਨਸੋ ! ਜਿਹਦੀ ਹੋਂਦ ਹੀ ਨਹੀਂ , ਉਹਨੂੰ ਗਾਲ੍ਹਾਂ ਕਿਓਂ ? ਜੇ ਤੁਸੀਂ ਉਨੂੰ ਗਾਲ੍ਹਾਂ ਕਢਦੇ ਹੋ ਤਾਂ ਇਹਦਾ ਮਤਲਬ ਕਿ ਤੁਸੀਂ ਉਹਦੀ ਹੋਂਦ ਨੂੰ ਮੰਨਦੇ ਹੋ | ਅਸਲ ਵਿੱਚ ਤੁਹਾਡਾ ਇਹ ਵਿਰੋਧ ਰੱਬ ਪ੍ਰਤੀ ਨਹੀਂ ਬਲਕਿ ਰੱਬ ਨੂੰ ਮੰਨਨ ਵਾਲਿਆਂ ਪ੍ਰਤੀ ਹੁੰਦਾ ਹੈ |
ਦੂਜੇ ਪਾਸੇ ਕੁਝ ਉਹ ਲੋਕ ਹਨ , ਜੋ ਰੱਬ ਨੂੰ ਸਰਵ ਵਿਆਪਕ ਮੰਨਦੇ ਨੇ ਤੇ ਕਹਿੰਦੇ ਨੇ ਕਿ ਉਹਦੀ ਰਜ਼ਾ ਤੋਂ ਬਿਨ੍ਹਾਂ ਪੱਤਾ ਨਹੀਂ ਹਿੱਲਦਾ , ਪਰ ਰੱਬ ਨੂੰ ਨਾ ਮੰਨਨ ਵਾਲਿਆਂ ਨੂੰ ਸਾਰਾ ਦਿਨ ਗਾਲ੍ਹਾਂ ਦਾ ਪ੍ਰਸ਼ਾਦ ਵਰਤਾਉਂਦੇ ਰਹਿੰਦੇ ਨੇ | ਦੋਸਤੋ ! ਜੇ ਰੱਬ ਦੀ ਰਜ਼ਾ ਬਿਨ੍ਹਾਂ ਪੱਤਾ ਨਹੀਂ ਹਿੱਲਦਾ , ਤਾਂ ਇਹ ਵੀ ਤਾਂ ਉਹਦੀ ਰਜ਼ਾ ਹੀ ਹੋਵੇਗੀ ਕਿ ਕੁਝ ਲੋਕ ਉਹਦੀ ਹੋਂਦ ਤੋਂ ਇਨਕਾਰੀ ਹੋਣ | ਫਿਰ ਤੁਸੀਂ ਉਹਦੀ ਰਜ਼ਾ ਵਿੱਚ ਟੰਗ ਕਿਓਂ ਅੜਾ ਰਹੇ ਹੋ ?
ਦੋਹਾਂ ਧਿਰਾਂ ਨੂੰ ਚਾਹੀਦਾ ਹੈ ਕਿ ਇਹ ਇੱਕ ਦੂਜੇ ਦਾ ਵਿਰੋਧ ਕਰਨ ਦੀ ਥਾਂ ਇਕੱਠੇ ਹੋਕੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਵਿਰੋਧ ਕਰਨ ਤੇ ਉਹਨਾਂ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ | ਇਹੀ ਹੋ ਸਕਦੀ ਹੈ , ਮਾਨਵਤਾ ਦੀ ਸਹੀ ਸੇਵਾ | ਬਾਕੀ ਤੁਹਾਡੀ ਮਰਜ਼ੀ !! \ ਇੰਦਰਜੀਤ ਕਮਲ

No comments:

Post a Comment