ਸਵੇਰੇ ਸਵੇਰ ਮੈਂ ਕਲੀਨਿਕ ਤੇ ਆਉਣ ਲਈ ਨਿਕਲਿਆ ਤਾਂ ਗਲੀ ਵਿੱਚ ਹੀ ਇੱਕ ਸੱਜਣ ਨੇ ਰੋਕ ਲਿਆ | ਉਹ
ਆਪਣੇ ਹੱਥ ਵਿੱਚ ਪਾਣੀ ਵਾਲਾ ਪਾਇਪ ਫੜਕੇ ਆਪਣੀ ਗਲੀ ਤੇ ਨਾਲੀ ਸਾਫ਼ ਕਰ ਰਿਹਾ ਸੀ | ਸਾਹਬ ਸਲਾਮ
ਤੋਂ ਬਾਦ ਇੱਕ ਦੂਜੇ ਦਾ ਹਾਲਚਾਲ ਪੁੱਛਦੇ ਪੁੱਛਦੇ ਗੱਲ ਰਾਜਨੀਤੀ ਵੱਲ ਚੱਲ ਪਈ , ਪਰ ਮੈ ਦੇਰ ਹੋਣ
ਦਾ ਕਹਿ ਕੇ ਚੱਲਣ ਲੱਗਾ ਤਾਂ ਉਹਨੇ ਕਿਹਾ ,” ਅਸਲ
ਚ ਤੁਹਾਨੂੰ ਰੋਕਿਆ ਤਾਂ ਮੈਂ ਹੋਰ ਕੰਮ ਵਾਸਤੇ ਸੀ , ਪਰ ਗੱਲਾਂ ਹੋਰ ਹੀ ਪਾਸੇ ਚੱਲ ਪਈਆਂ |”
“ ਦੱਸੋ , ਕੋਈ ਕੰਮ ਸੀ ?” ਮੈਂ
ਉਤਸੁਕਤਾ ਨਾਲ ਪੁੱਛਿਆ |
“ ਹਾਂ ,
ਇਹਦੀ ਦਿੱਕਤ ਸੀ !” ਉਹਨੇ ਨਾਲੀ ਕੰਢੇ ਉੱਗੇ ਛੋਟੇ ਜਿਹੇ ਪਿੱਪਲ ਵੱਲ ਇਸ਼ਾਰਾ ਕਰਕੇ ਕਿਹਾ |
ਮੈਂ ਹੈਰਾਨ ਜਿਹਾ ਹੋਕੇ ਪੁੱਛਿਆ ,” ਇਹਦੀ ਕੀ
ਦਿੱਕਤ ਏ ?”
ਕਹਿੰਦਾ ,” ਜੇ ਇਹ ਥੋੜਾ ਹੋਰ
ਵੱਡਾ ਹੋ ਗਿਆ ਤਾਂ ਤੰਗ ਕਰੇਗਾ |”
ਮੈਂ ਕਿਹਾ , “ ਆਉਣ ਵਾਲੇ ਸਮੇਂ ਚ
ਮੁਸੀਬਤ ਬਣਨ ਵਾਲੇ ਕੁਥਾਂ ਉੱਗੇ ਕਿਸੇ ਵੀ ਬੂਟੇ ਨੂੰ ਪੁੱਟ ਦੇਣਾ ਚਾਹੀਦਾ ਹੈ |”
ਉਹ ਕਹਿੰਦਾ ,” ਇਸੇ ਕਰਕੇ ਤਾਂ ਤੁਹਾਨੂੰ ਰੋਕਿਆ ਏ !”
ਮੈਂ ਕਿਹਾ , “ ਮੈਂ ਕੁਝ ਸਮਝਿਆ ਨਹੀਂ !”
ਉਹ ਕਹਿੰਦਾ ,” ਇਸੇ ਕਰਕੇ ਤਾਂ ਤੁਹਾਨੂੰ ਰੋਕਿਆ ਏ !”
ਮੈਂ ਕਿਹਾ , “ ਮੈਂ ਕੁਝ ਸਮਝਿਆ ਨਹੀਂ !”
ਕਹਿੰਦਾ ,” ਇਹਨੂੰ ਤੁਸੀਂ ਪੁੱਟ
ਸਕਦੇ ਹੋ !”
ਮੈਂ ਅੱਗੋਂ ਉੱਤਰ ਦਿਤਾ ,” ਇਹਨੂੰ ਤਾਂ ਇੱਕ
ਬੱਚਾ ਵੀ ਪੁੱਟ ਸਕਦਾ ਏ , ਇਹਦੇ ਵਾਸਤੇ ਕਿਹੜੀ JCB ਮੰਗਵਾਉਣੀ ਪੈਣੀ ਏ !”
ਕਹਿੰਦਾ ,” ਪਰ ਸਾਡੇ ਪਰਿਵਾਰ
ਦਾ ਕੋਈ ਮੈਂਬਰ ਨਹੀਂ ਪੁੱਟ ਸਕਦਾ | ਸਾਡੇ ਵਿੱਚ ਪਿੱਪਲ ਨੂੰ ਬ੍ਰਾਹਮਣ ਮੰਨਦੇ ਨੇ ਤੇ ਇਹਨੂੰ
ਪੁੱਟਣਾ ਬ੍ਰਾਹਮਣ ਦਾ ਕਤਲ ਕਰਨ ਦੇ ਬਰਾਬਰ ਮੰਨਿਆਂ ਜਾਂਦਾ ਹੈ | ਤੁਸੀਂ ਤਾਂ ਇਹੋ ਜਿਹੇ ਵਹਿਮ
ਨੂੰ ਮੰਨਦੇ ਨਹੀਂ ,ਮੈਂ ਸੋਚਿਆ ਤੁਸੀਂ ਪੁੱਟ ਸਕਦੇ ਹੋ ”
ਹੁਣ ਉਹਦੀ ਸਾਰੀ ਗੱਲ
ਮੇਰੀ ਸਮਝ ਵਿੱਚ ਆ ਚੁੱਕੀ ਸੀ | ਮੈਂ ਉਹਨੂੰ ਪੁੱਛਣਾ ਚਾਹੁੰਦਾ ਸਾਂ ਕਿ ਜਦੋਂ ਤੂੰ ਖੁਦ ਇਹਨੂੰ ਵਹਿਮ ਕਹਿ
ਰਿਹਾ ਹੈਂ ਤਾਂ ਫਿਰ ਡਰ ਕਿਸ ਗੱਲ ਦਾ ? ਪਰ ਆਪਣਾ ਵਕਤ ਤੇ ਦਿਮਾਗ ਖਰਾਬ ਕਰਨ ਦੀ ਥਾਂ ਮੈਂ ਉਹਦਾ
ਪਿੱਪਲ ਪੁੱਟਿਆ ਤੇ ਹੱਥ ਧੋਹ ਕੇ ਆਪਣੇ ਕੰਮ ਤੇ ਚੱਲ ਪਿਆ |
ਅੱਜ ਮੈਨੂੰ ਇੱਕ ਬ੍ਰਾਹਮਣ
ਦਾ ਕਤਲ ਕਰਨਾ ਪਿਆ
No comments:
Post a Comment