ਘਰ ਵਿੱਚ ਰੰਗ ਰੋਗਨ ਕਰਵਾਉਣ ਦਾ ਪ੍ਰੋਗਰਾਮ ਬਣਿਆਂ ਤਾਂ ਮੈਂ ਦੋ ਚਾਰ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਤੇ ਅਖੀਰ ਇੱਕ ਠੇਕੇਦਾਰ ਦੀ ਮੰਗੀ ਰਕਮ ਵੀ ਠੀਕ ਲੱਗੀ ਤੇ ਉਂਝ ਵੀ ਉਹਨੇ ਕੁਝ ਦਿਨ ਪਹਿਲਾਂ ਹੀ ਮੇਰੇ ਇੱਕ ਦੋਸਤ ਦੇ ਘਰ ਕੰਮ ਕੀਤਾ ਸੀ , ਜਿਸ ਨੇ ਉਹਦੀ ਸਿਫਾਰਸ਼ ਕੀਤੀ ਸੀ | ਠੇਕਾ ਤਹਿ ਹੋ ਗਿਆ ਤੇ ਉਹਨੇ ਸਮਾਨ ਲਿਖਾ ਦਿਤਾ | ਦੂਸਰੇ ਦਿਨ ਉਹ ਰੰਗ ਕਰਨ ਵਾਲੇ ਦੋ ਬੰਦਿਆਂ ਨੂੰ ਕੰਮ ਕਰਨ ਵਾਸਤੇ ਸਾਡੇ ਘਰ ਛੱਡ ਗਿਆ | ਉਹਨਾਂ ਵਿੱਚ ਇੱਕ ਅਧਖੜ ਜਿਹੀ ਉਮਰ ਦਾ ਬੰਦਾ ਸੀ , ਉਹ ਇਧਰ ਉਧਰ ਵੇਖਕੇ ਰਸੋਈ ਕੋਲ ਖੜ੍ਹਾ ਹੋ ਗਿਆ , ਕਹਿੰਦਾ ," ਬਾਊ ਜੀ , ਆਹ ਕੰਮ ਬਹੁਤ ਸੋਹਣਾ ਕੀਤਾ ਜੇ !"
ਮੈਂ ਪੁੱਛਿਆ," ਕਿਹੜਾ ਕੰਮ ?"
ਕਹਿੰਦਾ , " ਆਹ , ਜਿਹੜਾ ਰਸੋਈ ਨੂੰ ਦਰਵਾਜ਼ਾ ਨਹੀਂ ਲਗਵਾਇਆ |"
ਮੈਂ ਕਿਹਾ ," ਹਾਂ , ਨਕਸ਼ਾ ਹੀ ਕੁਝ ਇਸ ਹਿਸਾਬ ਦਾ ਸੀ ਕਿ ਰਸੋਈ ਨੂੰ ਦਰਵਾਜ਼ੇ ਦੀ ਲੋੜ ਨਹੀਂ ਸੀ |"
ਕਹਿੰਦਾ ," ਤੁਸੀਂ ਜੋ ਮਰਜ਼ੀ ਕਹੋ , ਪਰ ਇਹੋ ਜਿਹੀ ਰਸੋਈ ਦਾ ਇੱਕ ਫਾਇਦਾ ਏ | ਜਨਾਨੀ ਅੰਦਰੋ ਕੁੰਡੀ ਲਗਾਕੇ ਆਪਣੇ ਆਪ ਨੂੰ ਅੱਗ ਨਹੀਂ ਲਗਾ ਸਕਦੀ |"

No comments:
Post a Comment