ਮੈਂ ਜ ਜ ਜ ਜਨਾਨੀ ਦੀਆਂ ਲ ਲ ਲ ਲ ਲੱਤਾਂ ਨਹੀਂ ਖਾਣੀਆਂ \ ਇੰਦਰਜੀਤ ਕਮਲ - Inderjeet Kamal

Latest

Friday, 10 October 2014

ਮੈਂ ਜ ਜ ਜ ਜਨਾਨੀ ਦੀਆਂ ਲ ਲ ਲ ਲ ਲੱਤਾਂ ਨਹੀਂ ਖਾਣੀਆਂ \ ਇੰਦਰਜੀਤ ਕਮਲ

ਤੇਜਾ ਵੀ ਬਹੁਤ ਜਿੱਦੀ ਹੈ | ਜਿੰਨਾ ਮਰਜ਼ੀ ਸਮਝਾ ਲਓ ਛੇਤੀ ਨਹੀਂ ਮੰਨਦਾ | ਰਾਤੀਂ ਦੋ ਪੈੱਗ ਲਗਾਕੇ ਦੁਕਾਨਦਾਰ ਨਾਲ ਬਹਿਸ ਕਰੀ ਜਾਵੇ , 'ਬਾਈ ਸਿਆਂ ਤੂੰ ਜੋ ਮਰਜ਼ੀ ਕਹਿ , ਮੈਂ ਜ ਜ ਜ ਜਨਾਨੀ ਦੀਆਂ ਲ ਲ ਲ ਲ ਲੱਤਾਂ ਨਹੀਂ ਖਾਣੀਆਂ |" " ਤੇਜੇ ਵੀਰ , ਮੇਰੀ ਮਜ਼ਬੂਰੀ ਏ ! ਮੈਂ ਜਾਣਬੁਝ ਕੇ ਕੁਝ ਨਹੀਂ ਕੀਤਾ | ਅੱਜ ਮਾਫ਼ ਕਰਦੇ ਅੱਗੇ ਤੋਂ ਧਿਆਨ ਰਖੂੰਗਾ |" ਦੁਕਾਨਦਾਰ ਨੇ ਤਰਲਾ ਜਿਹਾ ਕੀਤਾ | " ਨਹੀਂ ਨਹੀਂ , ਇਹ ਬਿਲਕੁਲ ਨਹੀਂ ਹੋ ਸਕਦਾ !!! ਜਦੋਂ ਮੈਂ ਤੈਨੂੰ ਪ ਪ ਪ ਪ ਪਹਿਲਾਂ ਹੀ ਕਿਹਾ ਸੀ ,ਫਿਰ ਤੂੰ ਇਵੇਂ ਕਿਓਂ ਕੀਤਾ ?" ਤੇਜਾ ਹੁਣ ਵੀ ਆਪਣੀ ਗੱਲ ਤੇ ਅੜਿਆ ਹੋਇਆ ਸੀ | ਦੁਕਾਨਦਾਰ ਦੇ ਬਾਰਬਾਰ ਕਹਿਣ ਤੇ ਵੀ ਤੇਜੇ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ |ਤੇਜਾ ਆਪਣੀ ਗੱਲ ਤੇ ਅੜਿਆ ਰਿਹਾ | ਇੰਨੇ ਚਿਰ ਨੂੰ ਕੰਮ ਤੋਂ ਵਾਪਿਸ ਜਾ ਰਹੇ ਇੰਦਰਜੀਤ ਸੋਨੀ ਦੀ ਤੇਜੇ ਤੇ ਨਜਰ ਪੈ ਗਈ | ਸੋਨੀ ਨੇ ਆਪਣੀ ਕਾਰ ਇੱਕ ਪਾਸੇ ਲਗਾਈ ਤੇ ਤੇਜੇ ਕੋਲ ਆਕੇ ਬਹਿਸ ਕਰਨ ਦਾ ਕਾਰਨ ਪੁੱਛਿਆ | ਤੇਜਾ ਸੋਨੀ ਨੂੰ ਵੇਖ ਕੇ ਹੋਰ ਚੌੜਾ ਹੋ ਗਿਆ | ਕਹਿੰਦਾ ,” ਆ ਸੋਨੀ ਵੀਰ , ਹੂ ਹੂ ਹੂ ਹੁਣ ਫੈਸਲਾ ਤੂੰ ਕਰ | ਦੱਸ ਬਈ ਇਹਦੇ ਚ ਮੇਰੀ ਕੀ ਗਲਤੀ ਹੈ | ਜਦੋਂ ਮੈਂ ਇਹਨੂੰ ਪਹਿਲਾਂ ਹੀ ਕਹਿ ਗਿਆ ਸਾਂ , ਫਿਰ ਇਹਨੇ ਲਾਪਰਵਾਹੀ ਕਿਓਂ ਕੀਤੀ ? “ “ ਪਰ ਪਤਾ ਵੀ ਲੱਗੇ ਹੋਇਆ ਕੀ ਏ ? “ ਸੋਨੀ ਨੇ ਗੱਲ ਸਮਝਣ ਵਾਸਤੇ ਕਿਹਾ | “ ਹੋਣਾ ਕੀ ਸੀ ! ਮੈਂ ਸ ਸ ਸ ਸ ਸ ਸਵੇਰੇ ਹੀ ਇਹਨੂੰ ਕਹਿ ਗਿਆ ਸਾਂ ਕਿ ਅੱਜ ਰਾਤ ਨੂੰ ਮੁਰਗੇ ਦੀਆਂ ਲੱਤਾਂ ਖਾਣ ਦਾ ਮਨ ਹੈ , ਮੇਰੇ ਵਾਸਤੇ ਜ਼ਰੂਰ ਰੱਖੀਂ | ਪਰ ....... |” ਤੇਜਾ ਇੰਨਾ ਕਹਿ ਹੀ ਰਿਹਾ ਸੀ ਕਿ ਦੁਕਾਨਦਾਰ ਵਿੱਚੋਂ ਹੀ ਬੋਲ ਪਿਆ , ” ਸੋਨੀ ਭਾਜੀ ,ਅੱਜ ਕੰਮ ਜਿਆਦਾ ਸੀ | ਮੁਰਗਾ ਖਤਮ ਹੋ ਗਿਆ | ਮੈਂ ਕਿਹਾ ਇੱਕ ਮੁਰਗੀ ਬਚੀ ਏ ਉਹਦੀਆਂ ਲੱਤਾਂ ਬਣਾ ਦਿੰਦਾਂ .............|” ਦੁਕਾਨਦਾਰ ਦੀ ਗੱਲ ਵਿੱਚੋ ਹੀ ਟੋਕਕੇ ਤੇਜਾ ਕਹਿੰਦਾ ,” ਤੈਨੂੰ ਇੱਕ ਵਾਰੀ ਕਿਹਾ ਏ ਕਿ ਮੈਂ ਮੁ ਮੁ ਮੁ ਮੁ ਮੁ ਮੁਰਗੇ ਦੀਆਂ ਲੱਤਾਂ ਖਾਣੀਆਂ ਨੇ , ਮੁਰਗੇ ਦੀ ਜਨਾਨੀ ਦੀਆਂ ਨਹੀਂ |” ਸੋਨੀ ਨੇ ਦੁਕਾਨਦਾਰ ਨੂੰ ਹੌਲੀ ਜਿਹੀ ਪਾਸੇ ਕਰਕੇ ਕਿਹਾ ,” ਭਾਜੀ , ਮੈਂ ਇਹਨੂੰ ਮਨਾ ਤਾਂ ਲਊਂਗਾ , ਪਰ ਸਾਨੂੰ ਦੋਵਾਂ ਨੂੰ ਮੁਫਤ ਪੇਟ ਪੂਜਾ ਕਰਵਾਉਣੀ ਪਉ |” ਦੁਕਾਨਦਾਰ ਘਰ ਜਾਣ ਤੋਂ ਲੇਟ ਹੋ ਰਿਹਾ ਸੀ , ਉਹਨੇ ਸੋਨੀ ਦੀ ਗੱਲ ਮੰਨ ਲਈ | ਸੋਨੀ ਤੇਜੇ ਨੂੰ ਪਾਸੇ ਕਰਕੇ ਕਹਿੰਦਾ ," ਚੁੱਪ ਕਰਕੇ ਖਾ ਲੈ | ਘਰ ਆਪਣੀਆਂ ਜਨਾਨੀਆਂ ਤੋਂ ਵੀ ਤਾਂ ਰੋਜ਼ ਖਾਈਦੀਆਂ ਨੇ , ਇੱਥੇ ਤਾਂ ਫਿਰ ਵੀ ਮੁਰਗੀ ਦੀਆਂ ਨੇ | ਹੁਣ ਤਾਂ ਮੈਂ ਸਕੀਮ ਵੀ ਲਗਾ ਦਿਤੀ ਏ | ਇਥੇ ਵੀ ਘਰ ਵਾਂਗ ਮੁਫਤ ਚ ਹੀ ਨੇ | ਦੋਵੇਂ ਪੇਟ ਪੂਜਾ ਕਰਕੇ ਘਰ ਚੱਲਦੇ ਬਣੇ |"

No comments:

Post a Comment