ਧੀਆਂ \ ਇੰਦਰਜੀਤ ਕਮਲ - Inderjeet Kamal

Latest

Tuesday, 7 October 2014

ਧੀਆਂ \ ਇੰਦਰਜੀਤ ਕਮਲ

ਮੇਰੀ ਧੀ ਨੇ
ਆਪਣੇ ਸਕੂਲ ਕਾਲਜ ਦੇ
ਗ੍ਰੰਥਾਂ ਨੂੰ
ਬੜੀ ਰੀਝ ਨਾਲ
ਪੜ੍ਹਿਆ
ਉਹਦੇ ਕਾਰਣ ਹੀ
ਮੈਂ ਪਹਿਲੀ ਵਾਰ
ਹਵਾਈ ਜਹਾਜ
ਤੇ ਚੜ੍ਹਿਆ
ਧੀਆਂ
ਪੜ੍ਹਨ ਵਾਸਤੇ ਹੁੰਦੀਆਂ ਨੇ
ਆਪਣੇ ਪੈਰਾਂ ਤੇ
ਖੜ੍ਹਨ ਵਾਸਤੇ
ਹੁੰਦੀਆਂ ਨੇ
ਆਓ
ਸੋਚ ਬਦਲੀਏ
ਧੀਆਂ
ਸੜਨ ਵਾਸਤੇ ਜਾਂ
ਮਰਨ ਵਾਸਤੇ ਨਹੀਂ
ਉਚਾਈਆਂ ਤੇ
ਚੜ੍ਹਨ ਵਾਸਤੇ ਹੁੰਦੀਆਂ ਨੇ
ਮੈਨੂੰ ਮਾਣ ਹੈ
ਆਪਣੇ ਆਪ ਦੇ ਹੋਣ ਤੇ
ਮੈਨੂੰ ਮਾਣ ਹੈ
ਧੀਆਂ ਦਾ ਬਾਪ ਹੋਣ ਤੇ
ਆਉ
ਇਸ ਸੋਚ ਨੂੰ ਅੱਗੇ ਵਧਾਈਏ
ਆਉ
ਧੀਆਂ ਨੂੰ
ਵਧ ਤੋਂ ਵਧ
ਪੜ੍ਹਾਈਏ

No comments:

Post a Comment