ਕਰਵਾ ਚੌਥ \ ਇੰਦਰਜੀਤ ਕਮਲ - Inderjeet Kamal

Latest

Saturday, 11 October 2014

ਕਰਵਾ ਚੌਥ \ ਇੰਦਰਜੀਤ ਕਮਲ

ਬਚਪਣ ਵਿੱਚ ਵੇਖਦੇ ਹੁੰਦੇ ਸਾਂ ਕਿ ਕਰਵਾ ਚੌਥ ਵਾਲੇ ਦਿਨ ਸ਼ਾਮ ਵੇਲੇ ਔਰਤਾਂ ਇੱਕਠੀਆਂ ਹੋ ਕੇ ਗੋਲ ਚੱਕਰ ਵਿੱਚ ਬੈਠ ਜਾਂਦੀਆਂ ਸਨ ਤੇ ਆਪੋ ਆਪਣੀਆਂ ਥਾਲੀਆਂ ਨੂੰ ਘੁੰਮਾਉਦੀਆਂ ਕੁਝ ਇਸ ਤਰ੍ਹਾਂ ਗਾਉਂਦੀਆਂ ਹੁੰਦੀਆਂ ਸਨ; ਲੈ ਨੀ ਵੀਰੋ ਕੁੜੀਏ ਕਰਵੜਾ, ਲੈ ਸਰਬ ਸੁਹਾਗਣ ਕਰਵੜਾ, ਲੈ ਇਛਿਆਵੰਤੀ ਕਰਵੜਾ, ਲੈ ਭਾਈਆ ਦੀ ਭੈਣ ਕਰਵੜਾ, ਕੱਤੀਂ ਨਾ ਅਟੇਰੀ ਨਾ ਘੁੰਮ ਚਰਖੜਾ ਫੇਰੀ ਨਾ ਸੂਈ ਚ ਧਾਗਾ ਪਾਈ ਨਾ ਸੁੱਤੇ ਨੂੰ ਜਗਾਈ ਨਾ ਰੁੱਸੇ ਨੂੰ ਮਨਾਈ ਨਾ ਵਾਹਣ ਚ ਪੈਰ ਪਾਈ ਨਾ ਕਰਵੜਾ ਵਟਾਇਆ, ਜਵੰਦਾ ਝੋਲੀ ਪਾਇਆ । ਇੱਕ ਨੇਤਾਨੁਮਾ ਜਾਂ ਖਾਸ ਤੌਰ ਤੇ ਸੱਦੀ ਹੋਈ ਜਨਾਨੀ ਉਹਨਾਂ ਨੂੰ ਇੱਕ ਬੇਸਿਰ ਪੈਰ ਜਿਹੀ ਕਹਾਣੀ ਸੁਣਾਉਂਦੀ ਹੁੰਦੀ ਸੀ, ਜਿਸ ਵਿੱਚ ਵਰਤ ਤੋੜਨ ਨਾਲ ਟੁੱਟਣ ਵਾਲੇ ਕਹਿਰ ਬਾਰੇ ਭਰਮ ਨੂੰ ਉਹਨਾਂ ਔਰਤਾਂ ਦੇ ਮਨਾ ਵਿੱਚ ਹੋਰ ਪੱਕਾ ਕਰ ਦਿਤਾ ਜਾਂਦਾ ਸੀ | ਅੱਜ ਵੀ ਇਹੋ ਕੁਝ ਹੈ ਜਾਂ ਕੁਝ ਬਦਲਿਆ ?

No comments:

Post a Comment