ਕੱਲ੍ਹ ਦੋਸਤਾਂ ਨੂੰ ਕਰਵਾ ਚੌਥ ਬਾਰੇ ਸਵਾਲ ਕੀਤਾ ਸੀ ਕਿ ਕੁਝ ਬਦਲਿਆ ?
ਪਰ ਸਾਰੇ ਹੀ ਉੱਤਰ ਸਨ ਕਿ ਕੁਝ ਨਹੀਂ ਬਦਲਿਆ |
ਕੱਲ੍ਹ ਰਾਤ ਤੱਕ ਦੀ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਬਦਲੇ ਤਕਨੀਕੀ ਯੁਗ ਨੇ ਪੁਰਾਣੇ ਰਿਵਾਜਾਂ ਨੂੰ ਤਕਨੀਕ ਦਾ ਨਵਾਂ ਲਬਾਦਾ ਜ਼ਰੂਰ ਪਾਇਆ ਹੈ | ਬਹੁਤ ਥਾਵਾਂ ਤੇ ਹੁਣ ਕਰਵਾ ਚੌਥ ਦੀ ਕਥਾ ਸੁਣਾਉਣ ਵਾਲੀ ਖਾਸ ਕਿਸਮ ਦੀ ਔਰਤ ਦੀ ਲੋੜ ਨਹੀਂ ਪਈ | ਉਸ ਔਰਤ ਦੀ ਥਾਂ ਲਈ , ਮੋਬਾਇਲ ਵਿੱਚ ਆਈ whatsapp ਤੇ ਉਸ ਕਥਾ ਦੀ ਰਿਕਾਰਡਿੰਗ ਨੇ | ਚੱਕਰ ਬਣਾਕੇ ਆਪੋ ਆਪਣੀਆਂ ਕਰਵੇ ਦੀਆਂ ਥਾਲੀਆਂ ਲੈਕੇ ਬੈਠੀਆਂ ਔਰਤਾਂ ਦੇ ਵਿਚਕਾਰ ਮੋਬਾਇਲ ਨੂੰ ਰੱਖ ਕੇ ਚਲਾਇਆ ਗਿਆ ਤੇ ਪੂਜਾ ਸ਼ੁਰੂ |
ਉਸ ਤੋਂ ਬਾਦ ਇੰਤਜ਼ਾਰ ਹੋਈ ਚੰਨ ਦੇ ਨਿਕਲਣ ਦੀ | ਜਿਹਨਾਂ ਦੇ ਪਤੀ ਕਿਤੇ ਦੂਰ ਬੈਠੇ ਸਨ ਉਹਨਾਂ ਵਿੱਚੋ ਸਹੂਲਤ ਪ੍ਰਾਪਤ ਔਰਤਾਂ ਨੇ ਪੂਰੀ ਤਿਆਰੀ ਮੁਤਾਬਕ video chat ਰਾਹੀਂ ਉਹਨਾਂ ਦੇ ਦਰਸ਼ਨ ਕੀਤੇ , ਗੱਲਬਾਤ ਕੀਤੀ ਤੇ ਵਰਤ ਖੋਲ੍ਹਿਆ |
Saturday, 11 October 2014
New
ਨਵੀਂ ਤਕਨੀਕ ਦਾ ਅਸਰ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਘੱਟ ਬੋਲੋ ਸੁਖੀ ਰਹੋ
Labels:
Motivational Story,
Respect,
ਅੰਧਵਿਸ਼ਵਾਸ,
ਘੱਟ ਬੋਲੋ ਸੁਖੀ ਰਹੋ
Subscribe to:
Post Comments (Atom)
No comments:
Post a Comment