ਮਿੱਟੀ \ ਇੰਦਰਜੀਤ ਕਮਲ - Inderjeet Kamal

Latest

Sunday, 28 September 2014

ਮਿੱਟੀ \ ਇੰਦਰਜੀਤ ਕਮਲ

ਥੋੜੇ ਦਿਨ ਪਹਿਲਾਂ ਹੀ ਇੱਕ ਘਰ ਵਿੱਚੋਂ ਭੂਤ ਦਾ ਵਹਿਮ ਦੂਰ ਕਰਕੇ ਉਹਨਾ ਨੂੰ ਸਮਝਾਇਆ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ , ਬੱਸ ਇੱਕ ਵਹਿਮ ਸੀ
ਉਸੇ ਘਰ ਦੀ ਇੱਕ ਜਨਾਨੀ ਅੱਜ ਆਈ ਤੇ ਆਉਂਦਿਆਂ ਹੀ ਇੱਕ ਪੁੜੀ ਮੇਰੇ ਹੱਥ ਚ ਫੜਾ ਦਿੱਤੀ
ਮੈਂ ਖੋਲ੍ਹਕੇ ਵੇਖੀ ਉਹਦੇ ਵਿੱਚ ਥੋੜੀ ਜਿਹੀ ਮਿੱਟੀ ਸੀ
ਮੈਂ ਪੁੱਛਿਆ ,

" ਇਹ ਕੀ ਹੈ ?"
ਕਹਿੰਦੀ ,
" ਮੇਰੇ ਮੁੰਡੇ ਕੋਲ ਗੱਡੀ ਹੈ , ਉਹਦਾ ਕਾਰੋਬਾਰ ਮੰਦਾ ਏ "
ਮੈਂ ਕਿਹਾ
" ਫਿਰ ਇਹ ਮਿੱਟੀ ਨੂੰ ਕੀ ਕਰਨਾ ਏ ?"



ਕਹਿੰਦੀ ,
"ਉਸ ਗੱਡੀ ਦੇ ਪਹੀਏ ਹੇਠੋਂ ਮਿੱਟੀ ਲੈਕੇ ਆਈ ਹਾਂ , ਸੋਚਿਆ ਦਿਵਾਲੀ ਵਾਲੇ ਦਿਨ ਤੁਸੀਂ ਪੂਜਾ ਕਰੋਗੇ ਤੇ ਕੰਮ ਵਧੀਆ ਚੱਲ ਜਾਵੇਗਾ "
ਮੈਂ ਕਿਹਾ ,
"ਮੁੰਡੇ ਨੂੰ ਭੇਜਿਓ ਮੇਰੇ ਕੋਲ "
ਕਹਿੰਦੀ ,
" ਉਹ ਬੜਾ ਸ਼ਰਮਾਕਲ ਹੈ "
ਮੈਂ ਸੋਚ ਰਿਹਾ ਸੀ , ਜਿਹੜਾ ਬੰਦਾ ਇੰਨਾ ਸ਼ਰਮਾਕਲ ਹੈ, ਉਹ ਉਹ ਡਰਾਇਵਰੀ ਵਿੱਚ ਕਾਮਜਾਬ ਹੋ ਹੀ ਨਹੀਂ ਸਕਦਾ ,ਮਿੱਟੀ ਜਾਂ ਗੱਡੀ ਕੀ ਕਰੂ ? 03 -11-13

No comments:

Post a Comment