ਚੋਰੀ ਚੋਰੀ \ ਇੰਦਰਜੀਤ ਕਮਲ - Inderjeet Kamal

Latest

Sunday, 28 September 2014

ਚੋਰੀ ਚੋਰੀ \ ਇੰਦਰਜੀਤ ਕਮਲ


ਚੋਰੀ ਚੋਰੀ ਗਲੀ ਚੋਂ ਨਾ ਲੰਘਿਆ ਕਰੋ ।
ਸਾਡੇ ਕੋਲੋਂ ਐਵੇਂ ਨਾ ਜੀ ਸੰਗਿਆ ਕਰੋ ।
ਆਸ਼ਕਾਂ ਦਾ ਦਿਲ ਤਾਂ ਦੀਦਾਰ ਭਾਲਦੈ
ਏਸ ਨੂੰ ਦੀਦਾਰ ਨਾਲ ਰੰਗਿਆ ਕਰੋ ।
ਚੋਰੀ ਚੋਰੀ ਗਲੀ ਚੋਂ ਨਾ ਲੰਘਿਆ ਕਰੋ ।
ਜਿਸ ਦਿਨ ਦਿਲ ਨਾ ਦੀਦਾਰ ਕਰਦਾ
ਅਧੀ ਅਧੀ ਰਾਤੀਂ ਉਠ ਹੋਕੇ ਭਰਦਾ
ਸਾਰੀ ਸਾਰੀ ਰਾਤ ਅਖਾਂ ਚ ਲੰਘਾਈ ਦੀ
ਏਸ ਤਰਾਂ ਸੂਲੀ ਤੇ ਨਾ ਟੰਗਿਆ ਕਰੋ ।
ਚੋਰੀ ਚੋਰੀ ਗਲੀ ਚੋਂ ਨਾ ਲੰਘਿਆ ਕਰੋ ।
ਅਸੀਂ ਹਰ ਵੇਲੇ ਇੱਕ ਚੀਜ਼ ਮੰਗਦੇ
ਪਰ ਤੁਸੀਂ ਹਰ ਵੇਲੇ ਰਹੋ ਸੰਗਦੇ
ਇਹੋ ਉਮਰਾ ਹੈ ਦਿਲ ਲੈਣ ਦੇਣ ਦੀ
ਤੁਸਾਂ ਵੀ ਤਾਂ ਕਦੇ ਦਿਲ ਮੰਗਿਆ ਕਰੋ।
ਚੋਰੀ ਚੋਰੀ ਗਲੀ ਚੋਂ ਨਾ ਲੰਘਿਆ ਕਰੋ ।
ਚੁਪ ਚੁਪ ਰਹਿੰਦੇ ਹੋ ਜੀ ਚੁਪ ਤੋੜਦੋ
ਦਿਲ ਦੀ ਲਗਾਮ ਸਾਡੇ ਵੱਲ ਮੋੜ ਦੋ
ਕਮਲ ਦੀ ਗੱਲ ਸੁਨ ਬੋਲਿਆ ਕਰੋ
ਬੋਲਨਾ ਨਹੀ ਤਾਂ ਥੋੜਾ ਖੰਘਿਆ ਕਰੋ ।
ਚੋਰੀ ਚੋਰੀ ਗਲੀ ਚੋਂ ਨਾ ਲੰਘਿਆ ਕਰੋ । 8-8-12 

2 comments: