ਕੁਝ ਮਹੀਨੇ ਪਹਿਲਾਂ ਮੇਰੇ ਕਲੀਨਿਕ ਦੇ ਸਾਹਮਣੇ ਇੱਕ ਕਾਰ ਰੁਕੀ ਤੇ ਉਹਦੇ ਵਿੱਚੋਂ ਇੱਕ ਲੜਕੀ ਨੂੰ ਇੱਕ ਆਦਮੀ ਨੇ ਬੜੀ ਮੁਸ਼ਕਿਲ ਨਾਲ ਆਪਣੀ ਗੋਦ ਵਿੱਚ ਚੁੱਕ ਕੇ ਬਾਹਰ ਕਢਿਆ ਤੇ ਅੰਦਰ ਲਿਆਕੇ ਬੈਂਚ ਉੱਪਰ ਲਿਟਾ ਦਿੱਤਾ ਉਸਦਾ ਢਿੱਡ ਬਹੁਤ ਹੀ ਜ਼ਿਆਦਾ ਫੁੱਲਿਆ ਹੋਇਆ ਸੀ ਜਿਵੇਂ ਉਹ 8-9 ਮਹੀਨੇ ਦੀ ਗਰਭਵਤੀ ਹੋਵੇ ਪਰ ਹੋਸ਼ ਵਿੱਚ ਬਿਲਕੁਲ ਨਹੀਂ ਸੀ |
ਜਦੋਂ ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ
' ਪੀ.ਜੀ. ਆਈ ਚੰਡੀਗੜ੍ਹ ਤੋਂ ਵਾਪਿਸ ਆਏ ਹਾਂ ਇਹ ਟੈਕ੍ਸੀ ਵਾਲੇ ਭਾਈ ਸਾਹਬ ਨੇ ਤੁਹਡਾ ਜ਼ਿਕਰ ਕੀਤਾ ਅਸੀਂ ਕਿਹਾ ਚੱਲੋ ਇੱਥੇ ਵੀ ਵਿਖਾ ਲੈਂਦੇ ਹਾਂ 'ਆਉਣ ਵਾਲੇ ਵਿਅਕਤੀ ਨੇ ਡਰਾਇਵਰ ਵੱਲ ਇਸ਼ਾਰਾ ਕਰਕੇ ਕਿਹਾ | ਸਾਰਾ ਹਾਲ ਚਾਲ ਪੁੱਛਣ ਤੋਂ ਬਾਦ ਮੈਂ ਉਸ ਮਰੀਜ਼ ਨੂੰ ਚੈੱਕ ਕੀਤਾ ਤਾਂ ਉਹਦਾ ਢਿੱਡ ਬਿਲਕੁਲ ਹੀ ਸਖਤ ਸੀ , ਉਹਨਾ ਇਹ ਵੀ ਦੱਸਿਆ ਕਿ ਇਹਦੇ ਮੁੰਹ ਚ ਪਾਣੀ ਈ ਪਾਓ ਤਾਂ ਬਾਹਰ ਆ ਜਾਂਦਾ ਏ | ਮਰੀਜ਼ ਦੇ ਸਾਰੇ ਸਰੀਰ ਤੇ ਸੋਜਸ਼ ਵੀ ਸੀ |

ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾਈ ਤਾਂ ਉਹ ਕਹਿਣ ਲੱਗੇ ਕਿ ਉਹ ਤਾਂ ਇਹਨੂੰ ਮਰੀ ਹੋਈ ਹੀ ਸਮਝ ਰਹੇ ਨੇ ਕੋਸ਼ਿਸ਼ ਕਰਕੇ ਵੇਖੋ |
ਮੈਂ ਕੋਈ ਵੀ ਹੋਰ ਦਵਾਈ ਦੇਣ ਤੋਂ ਮਨ੍ਹਾਂ ਕਰ ਦਿੱਤਾ | ਰਾਤ ਨੂੰ ਦਸ ਵਜੇ ਫਿਰ ਫੋਨ ਆਇਆ ਕਿ ਦਸਤ ਰੁਕ ਨਹੀਂ ਰਹੇ ,ਮੈਂ ਫਿਰ ਕੋਈ ਵੀ ਕੋਈ ਹੋਰ ਦਵਾਈ ਦੇਣ ਤੋਂ ਰੋਕ ਦਿੱਤਾ | ਇਸ ਤਰ੍ਹਾਂ ਰਾਤ ਭਰ ਫੋਨ ਆਉਣ ਦਾ ਸਿਲਸਿਲਾ ਜਾਰੀ ਰਿਹਾ ਪਰ ਮੈ ਇੱਕ ਹੀ ਗੱਲ ਕਹਿੰਦਾ ਰਿਹਾ ਕਿ ਦਸਤ ਰੋਕਣ ਲਈ ਕੋਈ ਦਵਾਈ ਨਹੀਂ ਦੇਣੀ | ਰਾਤ ਭਰ ਲੜਕੀ ਦੇ ਮਾਪੇ ਉਹਦੇ ਦਸਤ ਸਾਫ਼ ਕਰਦੇ ਕਰਦੇ ਹੰਭ ਗਏ , ਪਰ ਸਵੇਰ ਤੱਕ ਉਹਦਾ ਢਿੱਡ ਵੀ ਨਾਲ ਲੱਗ ਚੁੱਕਾ ਸੀ ਤੇ ਉਹਨੂੰ ਹੋਸ਼ ਵੀ ਆ ਚੁੱਕੀ ਸੀ | ਕੁਝ ਦਿਨ ਬਾਦ ਉਹ ਆਪਣੇ ਆਪ ਚੱਲ ਕੇ ਮੇਰੇ ਕਲੀਨਿਕ ਤੇ ਆਈ
ਹੁਣ ਇਹ ਲੜਕੀ ਬਹੁਤ ਠੀਕ ਹੈ ਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਦੇ ਕਾਬਿਲ ਹੈ
| 15-09-13 ਹੁਣ ਇਹ ਲੜਕੀ ਬਹੁਤ ਠੀਕ ਹੈ ਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਦੇ ਕਾਬਿਲ ਹੈ

No comments:
Post a Comment