ਸੁੱਤੀ ਜਮੀਰ ਵਾਲੇ \ ਇੰਦਰਜੀਤ ਕਮਲ - Inderjeet Kamal

Latest

Tuesday, 23 September 2014

ਸੁੱਤੀ ਜਮੀਰ ਵਾਲੇ \ ਇੰਦਰਜੀਤ ਕਮਲ

1992 ਦੀ ਗੱਲ ਯਾਦ ਆ ਗਈ ਇੱਕ ਗਵਾਂਢੀ ਬਦਾਨੇ ਦਾ ਪ੍ਰਸ਼ਾਦ ਵੰਡਦਾ ਹੋਇਆ ਮੇਰੇ ਕੋਲ ਆ ਗਿਆ , ਕਹਿੰਦਾ " ਲਓ ਭਾਜੀ ਪ੍ਰਸ਼ਾਦ, ਮਸਜਿਦ ਟੁੱਟ ਗਈ ਏ ਹੁਣ ਉੱਥੇ ਰਾਮ ਮੰਦਿਰ ਬਨੇਗਾ "
ਇੱਕ ਦਿਨ ਬਾਦ ਹੀ ਫਿਰ ਪ੍ਰਸ਼ਾਦ ਵੰਡਦਾ ਨਜਰ ਆਇਆ
ਮੈਂ ਪੁੱਛ ਹੀ ਲਿਆ " ਅੱਜ ਕੀ ਹੋਇਆ ਏ ?"
ਕਹਿੰਦਾ " ਹੋਇਆ ਕੁਝ ਨਹੀਂ ਅੱਜ ਵੀਰਵਾਰ ਏ ਪੀਰ ਤੇ ਮੱਥਾ ਟੇਕ ਕੇ ਆਇਆ ਹਾਂ "
ਮੈਂ ਸੋਚ ਰਿਹਾ ਸਾਂ ਕਿਹੋ ਜਿਹੇ ਲੋਕ ਨੇ ਜਿੰਦਾ ਲੋਕਾਂ ਦੀ ਜਾਨ ਦੇ ਦੁਸ਼ਮਣ ਮਰਿਆਂ ਨੂੰ ਮੱਥਾ ਟੇਕੀ ਜਾਂਦੇ ਨੇ |  

27-09-13 

No comments:

Post a Comment