ਤੇਜਾ ਇੱਕ ਦੰਮ ਸਤਰਕ ਹੋ ਗਿਆ , ਇਹ ਤਾਂ ਉਹਦੇ ਘਰ ਤੋਂ ਕੁਝ ਘਰ ਛੱਡ ਕੇ ਰਹਿੰਦੀ ਗਵਾਂਢਣ ਦੀ ਆਵਾਜ਼ ਸੀ । ਤੇਜਾ ਦੋਬਾਰਾ ਉੱਤੇ ਚਾਦਰ ਲੈਕੇ ਗੁੱਛਾਮੁੱਛਾ ਜਿਹਾ ਹੋਕੇ ਪੈ ਗਿਆ , ਪਰ ਆਪਣੇ ਕੰਨ ਆਪਣੇ ਬਾਹਰਲੇ ਦਰਵਾਜ਼ੇ ਵੱਲ ਹੀ ਰੱਖੇ । #KamalDiKalam
ਹੁਣ ਦੋਬਾਰਾ ਫਿਰ ਉਹੀ 'Metoo, metoo' ਦੀ ਆਵਾਜ਼ ਆਈ, ਜੋ ਸਿੱਧੀ ਤੇਜੇ ਦੇ ਬਾਹਰਲੇ ਦਰਵਾਜ਼ੇ ਵੱਲੋਂ ਆ ਰਹੀ ਸੀ ।
ਹੁਣ ਤੇਜਾ ਬਿਲਕੁਲ ਹੀ ਦੜ ਵੱਟ ਕੇ ਪੈ ਗਿਆ । ਥੋੜੀ ਦੇਰ ਬਾਅਦ ਆਵਾਜ਼ ਬੰਦ ਹੋਈ ਤਾਂ ਤੇਜੇ ਨੇ ਕੁਝ ਚੈਨ ਮਹਿਸੂਸ ਕੀਤਾ , ਪਰ ਉੱਠਣ ਦੀ ਹਿੰਮਤ ਫਿਰ ਵੀ ਨਾ ਹੋਵੇ । ਇੰਨੇ ਚਿਰ ਨੂੰ ਤੇਜੇ ਦੀ ਵਹੁਟੀ ਨੇ ਆਕੇ ਤੇਜੇ ਉਪਰੋਂ ਚਾਦਰ ਖਿੱਚ ਕੇ ਕਿਹਾ ,ਕੀ ਇਰਾਦਾ ਏ ?"
"ਈ ਈ ਈ ਈ ਇਰਾਦਾ !! ਕਿਓਂ ਮ ਮ ਮ ਮ ਮੈਂ ਕੀ ਕੀਤਾ ਏ ?"
" ਸੂਰਜ ਸਿਰ 'ਤੇ ਚੜ੍ਹ ਆਇਆ ਹਾਲੇ ਲੰਮੀਆਂ ਤਾਣ ਕੇ ਸੁੱਤੇ ਓ ।" ਘਰਵਾਲੀ ਦੀ ਇੰਨੀਂ ਗੱਲ ਸੁਣਕੇ ਤੇਜਾ ਗਲੇ 'ਚੋਂ ਥੁੱਕ ਲੰਘਾਉਂਦਾ ਹੋਇਆ ਕਹਿੰਦਾ ," ਆ ਆ ਆ ਆ ਆਪਣੀ ਗ ਗ ਗ ਗਵਾਂਢਣ ਕੀ ਬੋਲਦੀ ਪਈ ਸੀ ?"
" ਬੋਲਣਾ ਕੀ , ਆਪਣੇ ਮੁੰਡੇ 'ਮੀਤੂ' ਨੂੰ ਲਭਦੀ ਫਿਰਦੀ ਸੀ !" ਸੁਣਕੇ ਤੇਜੇ ਨੂੰ ਸੁੱਖ ਦਾ ਸਾਹ ਆਇਆ ।
No comments:
Post a Comment