ਫਿੱਕੇ ਰਸਗੁੱਲੇ / ਇੰਦਰਜੀਤ ਕਮਲ - Inderjeet Kamal

Latest

Sunday, 14 October 2018

ਫਿੱਕੇ ਰਸਗੁੱਲੇ / ਇੰਦਰਜੀਤ ਕਮਲ


ਅਸੀਂ ਇੱਕ ਹੋਟਲ 'ਚ ਇੱਕ ਵਿਆਹ 'ਚ ਸ਼ਾਮਲ ਹੋਣ ਗਏ । ਥੋੜੀ ਦੇਰ ਬਾਅਦ ਖਾਣ ਪੀਣ ਵੱਲ ਚੱਲੇ ਤਾਂ ਸਾਡੇ ਕੁਝ ਦੇਸੀ ਰਿਸ਼ਤੇਦਾਰ ਉਧਰੋਂ ਮੂੰਹ ਪੂੰਝਦੇ ਵਾਪਸ ਆ ਰਹੇ ਸਨ , ਇੱਕ ਕਹਿੰਦਾ ,'ਸ਼ਹਿਰੀਆਂ ਦਾ ਖਾਣਾ ਵੀ ਅਜੀਬ ਹੀ ਹੁੰਦਾ ਏ , ਕੰਜਰਾਂ ਨੇ ਰਸਗੁੱਲੇ ਵੀ ਫਿੱਕੇ ਰੱਖੇ ਨੇ ।' #KamalDiKalam
ਫਿੱਕੇ ਰਸਗੁੱਲੇ ਸੁਣ ਕੇ ਮੈਨੂੰ ਹੈਰਾਨੀ ਜਿਹੀ ਹੋਈ ।
ਅੰਦਰ ਜਾਕੇ ਵੇਖਿਆ ਤਾਂ ਪਤਾ ਲੱਗਾ ਉਹਨਾਂ ਇੱਕ ਥਾਂ 'ਤੇ ਇਡਲੀ ਦੇ ਪੀਸ ਰੱਖੇ ਸਨ ਤਾਂਕਿ ਲੋਕ ਆਪਣੀ ਮਰਜ਼ੀ ਨਾਲ ਚਟਨੀ ਵਗੈਰਾ ਪਾਕੇ ਖਾ ਸਕਣ , ਪਰ ਉਹ ਦੇਸੀ ਰਿਸ਼ਤੇਦਾਰ ਰੋਟੀ ਖਾਣ ਤੋਂ ਬਾਅਦ ਮਿੱਠਾ ਖਾਣ ਦੇ ਚੱਕਰ 'ਚ ਫਿੱਕੀ ਇਡਲੀ ਦੇ ਪੀਸ ਖਾ ਕੇ ਆ ਗਏ ।

No comments:

Post a Comment