ਸਾਡੇ ਕਸਬੇ ਵਿੱਚ ਇੱਕ ਪਰਿਵਾਰ ਦੀਆਂ ਦੋ ਦੁਕਾਨਾਂ ਹਨ , ਇੱਕ ਬੱਸ ਅੱਡੇ ਕੋਲ ਅਤੇ ਦੁੱਜੀ ਉਸਤੋਂ ਤਕਰੀਬਨ ਅੱਧਾ ਕਿਲੋਮੀਟਰ ਦੂਰ । ਇੱਕ ਦਿਨ ਮੈਂ ਉਹਨਾਂ ਦੀ ਬੱਸ ਅੱਡੇ ਵਾਲੀ ਦੁਕਾਨ 'ਤੇ ਖੜ੍ਹਾ ਸਾਂ ਕਿ ਦੁਕਾਨ ਦਾ ਮਾਲਿਕ ਇੱਕ ਰੇਹੜੇ ਵਾਲੇ ਨੂੰ ਆਪਣੀ ਦੂਜੀ ਦੁਕਾਨ ਬਾਰੇ ਸਮਝਾ ਰਿਹਾ ਕਿ ਫਲਾਣੀ ਥਾਂ ਪਹੁੰਚਕੇ 'ਜਤਿੰਦਰ ਕੁਮਾਰ ਐਂਡ ਸਨਜ਼' ਦੀ ਦੁਕਾਨ ਪੁੱਛ ਲਵੇ , ਪਰ ਰੇਹੜੇ ਵਾਲੇ ਦੇ ਕੁਝ ਪੱਲੇ ਨਹੀਂ ਸੀ ਪੈ ਰਿਹਾ । #KamalDiKalam
ਮੇਰੇ ਕੋਲੋਂ ਰਿਹਾ ਨਾ ਗਿਆ ਅਤੇ ਮੈਂ ਕਿਹਾ ,' ਪੁੱਛ ਲਵੀਂ ' ਚੋਰਾਂ ਦੀ ਹੱਟੀ ' ਕਿਹੜੀ ਹੈ ' ਰੇਹੜੇ ਵਾਲਾ ਝੱਟ ਕਹਿੰਦਾ ,'ਉਹ ਤਾਂ ਮੈਨੂੰ ਪਤਾ ਹੈ ।' ਦੁਕਾਨਦਾਰ ਮੇਰੇ ਵੱਲ ਕੌੜਾ ਜਿਹਾ ਝਾਕੇ । ਉਹਨਾਂ ਦੀ ਅੱਲ ਹੀ ਚੋਰ ਹੈ ਅਤੇ ਉਹਨਾਂ ਦੀ ਦੁਕਾਨ ' ਚੋਰਾਂ ਦੀ ਹੱਟੀ ' ਦੇ ਨਾਂ ਨਾਲ ਹੀ ਮਸ਼ਹੂਰ ਹੈ , ਬੱਸ ਅੱਡੇ ਵਾਲੀ ਵੀ ਤੇ ਦੂਜੀ ਵੀ ।
No comments:
Post a Comment