ਪਹਿਲੀ ਵਾਰ / ਇੰਦਰਜੀਤ ਕਮਲ - Inderjeet Kamal

Latest

Wednesday, 30 May 2018

ਪਹਿਲੀ ਵਾਰ / ਇੰਦਰਜੀਤ ਕਮਲ


ਇੱਕ ਵਿਅਕਤੀ ਨੇ ਬੈਂਕ ਤੋਂ ਕਰਜ਼ਾ ਲੈਣਾ ਸੀ , ਮੇਰੀ ਜਾਣਕਾਰ ਉਹਦੀ ਭੈਣ ਨੇ ਖਾਸ ਤੌਰ ਤੇ ਚੰਡੀਗੜ੍ਹ ਤੋਂ ਫੋਨ ਕਰਕੇ ਸਹਾਇਤਾ ਕਰਨ ਲਈ ਕਿਹਾ । ਮੈਂ ਸਾਰਾ ਕੰਮ ਕਰਵਾਕੇ ਦਿੱਤਾ ਅਤੇ ਗਰੰਟੀ ਵੀ ਆਪਣੀ ਦਿੱਤੀ , ਬੈਂਕ ਵੱਲੋਂ ਮੰਗੇ 50 ਹਜ਼ਾਰ ਰੁਪਏ ਵੀ ਆਪਣੇ ਕੋਲੋਂ ਜਮ੍ਹਾਂ ਕਰਵਾਕੇ ਚਾਰ ਲੱਖ ਦਾ ਕਰਜ਼ਾ ਲੈ ਦਿੱਤਾ । ਬੈਂਕ ਦੇ ਖਜ਼ਾਨਚੀ ਕੋਲੋਂ ਰਕਮ ਵੀ ਮੈਂ ਫੜਕੇ ਗਿਣੀ ਅਤੇ ਉਸ ਬੰਦੇ ਨਾਲ ਉਹਦੇ ਘਰ ਆ ਗਿਆ । ਚਾਹ ਪਾਣੀ ਪੀਣ ਤੋਂ ਬਾਅਦ ਮੈਂ ਆਪਣੀ 50 ਹਜ਼ਾਰ ਵਾਲੀ ਰਕਮ ਦੀ ਆਸ ਵਿੱਚ ਬੈਠਾ ਰਿਹਾ । ਜਦੋਂ ਉਹਨਾਂ ਕੋਈ ਹਿਲਜੁਲ ਨਾ ਕੀਤੀ ਤਾਂ ਆਖਿਰ ਮੈਂ ਆਪਣੀ ਰਕਮ ਮੰਗ ਹੀ ਲਈ । ਉਹ ਵਿਅਕਤੀ ਕਹਿੰਦਾ ,'ਭਾਜੀ , ਸਾਨੂੰ ਲੋੜ ਬਹੁਤ ਹੈ , ਤੁਹਾਡੇ ਪੈਸੇ ਥੋੜੇ ਥੋੜੇ ਕਰਕੇ ਮੋੜ ਦਿਆਂਗੇ ।' #KamalDiKalam
ਮੈਨੂੰ ਗੁੱਸਾ ਤਾਂ ਬਹੁਤ ਆਇਆ , ਪਰ ਮੈਂ ਉਹਨਾਂ ਦੇ ਘਰੋਂ ਉੱਠ ਕੇ ਆ ਗਿਆ ਅਤੇ ਬਾਹਰ ਆਕੇ ਉਹਦੀ ਭੈਣ ਨੂੰ ਫੋਨ ਕਰਕੇ ਸਾਰੀ ਗੱਲ ਦੱਸਕੇ ਆਪਣੇ ਕਲੀਨਿਕ 'ਤੇ ਆ ਗਿਆ । ਥੋੜੀ ਦੇਰ ਬਾਅਦ ਹੀ ਦੋਂਵੇਂ ਮੀਆਂ ਬੀਵੀ ਮੇਰੀ ਰਕਮ ਲੈਕੇ ਕਲੀਨਿਕ ਪਹੁੰਚ ਗਏ । ਮੈਂ ਰਕਮ ਗਿਣ ਕੇ ਰੱਖਣ ਤੋਂ ਬਾਅਦ ਉਹਨਾਂ ਨੂੰ ਕਿਹਾ ,'ਫਿਰ ਵੀ ਕਦੇ ਲੋੜ ਪਵੇ ਤਾਂ ਆ ਜਾਇਓ ।'
ਉਹ ਕਹਿੰਦਾ ,' ਭਾਜੀ , ਪਹਿਲੀ ਵਾਰ ਕਿਸੇ ਨੇ ਇਹ ਗੱਲ ਕਹੀ ਏ ਸਾਨੂੰ ।'
ਮੈਂ ਸਮਝ ਗਿਆ ਕਿ ਇਹਨਾਂ ਦਾ ਲੈਣ ਦੇਣ ਸਾਰਿਆਂ ਨਾਲ ਹੀ ਕਾਫੀ ਸੁਥਰਾ ਹੈ ।

No comments:

Post a Comment