ਉਪਰੋਕਤ ਮੁਹਾਵਰਾ ਪੜ੍ਹਿਆ ਤਾਂ ਇੱਕ ਪੁਰਾਣੀ ਗੱਲ ਯਾਦ ਆ ਗਈ ....
........
ਮੈਂ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਾਲੇ ਦੋਸਤ ਕੋਲ ਬੈਠਾ ਸਾਂ , ਇੱਕ ਬੀਬੀ ਕੱਪੜੇ ਲੈਣ ਆਈ, ਉਹ ਕੱਪੜੇ ਵਿਖਾਈ ਜਾਵੇ ਬੀਬੀ ਪਾਸੇ ਰੱਖੀ ਜਾਵੇ । ਅਖੀਰ ਇੱਕ ਸੂਟ ਪਸੰਦ ਆਏ ਗਿਆ ਅਤੇ ਸੌਦਾ ਵੀ ਤਹਿ ਹੋ ਗਿਆ । ਦੁਕਾਨਦਾਰ ਇੱਕ ਦੰਮ ਕਹਿੰਦਾ , 'ਬਿਲਕੁਲ ਇਹੋ ਜਿਹਾ ਡਿਜ਼ਾਈਨ ਇੱਕ ਵਧੀਆ ਕੰਮਨੀ ਦਾ ਵੀ ਹੈ ਵਧੀਆ ਕਪੜੇ 'ਚ ,ਪਰ ਉਹਦਾ ਡੇਢ ਸੌ ਰੁਪਈਆ ਫਾਲਤੂ ਹੈ । ਉਹਨੇ ਨਵਾਂ ਸੂਟ ਵੇਖ ਕੇ ਝੱਟ ਪਸੰਦ ਕਰ ਲਿਆ ਅਤੇ ਪੈਸੇ ਦੇਕੇ ਚਲੀ ਗਈ ।'
ਉਸ ਤੋਂ ਬਾਅਦ ਦੁਕਾਨਦਾਰ ਨੇ ਮੈਨੂੰ ਦੱਸਿਆ ਕਿ ਉਹ ਸੂਟ ਕੋਈ ਹੋਰ ਨਹੀਂ ਸੀ ਬਲਕਿ ਉਸੇ ਕਪੜੇ ਦਾ ਦੂਸਰਾ ਰੰਗ ਸੀ ।
ਇਹ ਹੁੰਦਾ ਏ ਊਠ ......... ਬੋਤਾ ।
No comments:
Post a Comment