ਅਨਾਰ ਖੂਨ ਵੰਡਦਾ ਏ ਜਾਂ ਖੂਨ ਮੰਗਦਾ ਏ ? .... ਇੰਦਰਜੀਤ ਕਮਲ - Inderjeet Kamal

Latest

Friday, 9 March 2018

ਅਨਾਰ ਖੂਨ ਵੰਡਦਾ ਏ ਜਾਂ ਖੂਨ ਮੰਗਦਾ ਏ ? .... ਇੰਦਰਜੀਤ ਕਮਲ


ਅੱਜ ਅਸੀਂ ਕਿਸੇ ਪਿੰਡ ਕਿਸੇ ਦੇ ਘਰ ਮਰਗ ਦਾ ਅਫਸੋਸ ਕਰਨ ਗਏ ਤਾਂ ਉਹ ਘਰ ਵਿੱਚ ਉੱਗੇ ਫੁੱਲਾਂ ਲੱਦੇ ਅਨਾਰ ਦੇ ਬੂਟੇ ਨੂੰ ਪੁੱਟ ਰਹੇ ਸਨ ! ਮੈਂ ਵੇਖਿਆ ਕਿ ਅਨਾਰ ਦਾ ਬੂਟਾ ਬੜਾ ਤੰਦਰੁਸਤ ਸੀ ਤੇ ਵਿਹੜਾ ਖੁੱਲ੍ਹਾ ਡੁੱਲ੍ਹਾ ਹੋਣ ਕਰਕੇ ਉਹ ਕਿਸੇ ਕਿਸਮ ਦੀ ਰੁਕਾਵਟ ਵੀ ਨਹੀਂ ਸੀ ਬਣ ਰਿਹਾ l ਜਦੋਂ ਕੁਝ ਪੱਲੇ ਨਾ ਪਿਆ ਤਾਂ ਮੈਂ ਕਾਰਣ ਪੁੱਛ ਹੀ ਲਿਆ l ਉਹਨਾਂ ਦੱਸਿਆ ਕਿ ਘਰ ਵਿੱਚ ਜਵਾਨ ਮੌਤ ਹੋਣ ਤੋਂ ਬਾਦ ਕਿਸੇ ਸਿਆਣੇ ਨੇ ਦੱਸਿਆ ਕਿ ਘਰ ਵਿੱਚ ਅਨਾਰ ਦਾ ਬੂਟਾ ਨਹੀਂ ਲਗਾਉਣਾ ਚਾਹੀਦਾ ਕਿਓਂਕਿ ਇਹ ਖੂਨ ਮੰਗਦਾ ਹੈ l ਮੈਂ ਉਹਨਾਂ ਨੂੰ ਦੱਸਣਾ ਤਾਂ ਚਾਹੁੰਦਾ ਸਾਂ ਕਿ ਅਨਾਰ ਖੂਨ ਮੰਗਦਾ ਨਹੀਂ ਖੂਨ ਵੰਡਦਾ ਹੈ ,ਪਰ ਮੌਕੇ ਦੀ ਨਜ਼ਾਕਤ ਕਾਰਨ ਚੁੱਪ ਰਹਿਣਾ ਪਿਆ ! ਵਾਹ ਓਏ ਅੰਧਵਿਸ਼ਵਾਸ ਤੂੰ ਵਾਤਾਵਰਨ ਵਿਗਾੜਨ ਕੋਈ ਕਸਰ ਨਾ ਛੱਡੀਂ !!!

No comments:

Post a Comment