ਮੇਰੇ ਛੋਟੇ ਭਰਾ ਦੀ ਹਲਵਾਈ ਦੀ ਦੁਕਾਨ ਹੈ , ਖੋਏ ਦੀ ਪਾਬੰਦੀ ਦੇ ਦਿਨਾਂ ਚ ਬਰਫੀ ਵੀ ਚੋਰੀ ਛਿੱਪੇ ਵੇਚਣੀ ਪੈਂਦੀ ਸੀ । ਇੱਕ ਵਾਰ ਉਹਨੇ ਦੁਕਾਨ ਉੱਤੇ ਨਵਾਂ ਮੁੰਡਾ ਰੱਖਿਆ ਸੀ ਤੇ ਉਹਨੂੰ ਕਿਹਾ ਕਿ ਕਿਸੇ ਨੂੰ ਸ਼ਕਲ ਵੇਖਕੇ ਬਰਫੀ ਦੇਵੀਂ । ਮਤਲਬ ਕਿ ਕੋਈ ਛਾਪਾ ਮਾਰਨ ਵਾਲੇ ਨਾ ਹੋਣ । ਅਸੀਂ ਅੰਦਰ ਬੈਠੇ ਕੁਝ ਹਿਸਾਬ ਕਿਤਾਬ ਕਰ ਰਹੇ ਸਾਂ , ਉਹ ਮੁੰਡਾ ਇੱਕ ਚੰਗੇ ਭਲੇ ਸੱਜੇ ਸਵਰੇ ਬੰਦੇ ਨੂੰ ਧੌਣ ਤੋਂ ਫੜਕੇ ਕਹਿੰਦਾ ,' ਬਾਊ ਜੀ ਸ਼ਕਲ ਵੇਖਿਓ ਇਹਨੂੰ ਖੋਏ ਦੀ ਬਰਫੀ ਦੇ ਦਿਆਂ ?' #KamalDiKalam
ਅਸੀਂ ਉਸ ਬੰਦੇ ਨੂੰ ਅੰਦਰ ਬੁਲਾਕੇ ਪੁੱਛਿਆ ਤਾਂ ਕਹਿੰਦਾ ,' ਮੇਰੇ ਬੇਟੇ ਦਾ ਜਨਮਦਿਨ ਹੈ ਇਹਨੇ ਤਾਂ ਮੈਨੂੰ ਧੌਣ ਤੋਂ ਹੀ ਫੜ ਲਿਆ ।'
ਅਸੀਂ ਹੱਸ ਹੱਸ ਦੁਹਰੇ ਹੋ ਗਏ ਤੇ ਉਹਨੂੰ ਬਰਫੀ ਦੇਕੇ ਭੇਜ ਦਿੱਤਾ ।
ਇੰਦਰਜੀਤ ਕਮਲ
No comments:
Post a Comment