ਚਲਦੇ ਚਲਦੇ ਹਲਕਾ ਫੁਲਕਾ \ਇੰਦਰਜੀਤ ਕਮਲ - Inderjeet Kamal

Latest

Monday, 25 December 2017

ਚਲਦੇ ਚਲਦੇ ਹਲਕਾ ਫੁਲਕਾ \ਇੰਦਰਜੀਤ ਕਮਲ

ਚਲਦੇ ਚਲਦੇ ਕੁਝ ਹਲਕਾ ਫੁਲਕਾ \ ਇੰਦਰਜੀਤ ਕਮਲ 
ਚਿੱਟੇ ਬਗਲੇ ਸੰਸਦ ਅੰਦਰ ਕਾਂ ਕਾਂ ਕਾਂ ਕਾਂ ਕਰਦੇ ਨੇ |
ਘਰ ਘਰ ਅੰਦਰ ਭੁੱਖੇ ਬੱਚੇ ਮਾਂ ਮਾਂ ਮਾਂ ਮਾਂ ਕਰਦੇ ਨੇ |
ਮਾਨਵਤਾ ਦੀ ਗੱਲ ਨਾ ਕਰਦੇ ਗੂੰਗੇ ਬੋਲੇ ਨੇਤਾ ਨੇ ,
ਸਾਰਾ ਦਿਨ ਹੀ ਮਾਈਕ ਅੱਗੇ ਗਾਂ ਗਾਂ ਗਾਂ ਗਾਂ ਕਰਦੇ ਨੇ |
ਨੇਤਾ ਜੀ ਦੇ ਖਾਤੇ ਅੰਦਰ ਗਿਣਤੀ ਕਰਨੀ ਮੁਸ਼ਕਿਲ ਹੈ ,
ਸਾਡੇ ਤਾਂ ਜੀ ਸਾਰੇ ਖਾਤੇ ਭਾਂ ਭਾਂ ਭਾਂ ਭਾਂ ਕਰਦੇ ਨੇ |
ਵੱਜੇ ਥੱਪੜ ਕੰਨਾਂ ਉੱਤੇ , ਹੋਰ ਤਾਂ ਕੁਝ ਵੀ ਸੁਣਦਾ ਨਹੀਂ ,
ਬੱਸ ਫਿਰ ਬੋਲ ਤਾਂ ਕੰਨਾਂ ਅੰਦਰ ਸਾਂ ਸਾਂ ਸਾਂ ਸਾਂ ਕਰਦੇ ਨੇ |
#KamalDiKalam

No comments:

Post a Comment