ਦੀਪਾ ਦੇ ਵਾਲ \ ਇੰਦਰਜੀਤ ਕਮਲ
ਪੰਜ ਕੁ ਮਹੀਨੇ ਪਹਿਲਾਂ ਜਦ #ਦੀਪਾ ਦਾ ਪਿਤਾ ਅਰਜੁਨ ਉਹਨੂੰ ਮੇਰੇ ਕਲੀਨਿਕ 'ਤੇ ਲੈਕੇ ਆਇਆ ਤਾਂ ਉਹਦੇ ਸਰੀਰ ਉੱਪਰ ਇੱਕ ਵੀ ਵਾਲ ਨਹੀਂ ਸੀ ! ਸਿਰ ਦੇ ਵਾਲਾਂ ਦੇ ਨਾਲ ਨਾਲ ਉਹਦੀਆਂ ਅੱਖਾਂ ਤੋਂ ਭਰਵੱਟੇ ਅਤੇ ਝਿੰਮਨੀਆਂ ਵੀ ਗਾਇਬ ਸਨ | #ਅਰਜੁਨ ਨੇ ਦੱਸਿਆ ਕਿ ਉਹਦੀ ਬੇਟੀ ਦੇ ਵਾਲ ਕਾਫੀ ਲੰਮੇ ਸਨ ਪਰ ਥੋੜੇ ਦਿਨਾਂ ਵਿੱਚ ਹੀ ਝੜ ਗਏ ! ਉਹਨਾਂ ਬਹੁਤ ਥਾਵਾਂ ਤੋਂ ਇਲਾਜ ਕਰਵਾਇਆ , ਪਰ ਕੁਝ ਨਹੀਂ ਬਣਿਆਂ, ਕਈ ਡਾਕਟਰਾਂ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਉਹ ਠੀਕ ਨਹੀਂ ਹੋ ਸਕਦੀ | #KamalDiKalam
ਖੈਰ ! ਮੈਂ ਉਹਦਾ ਇਤਿਹਾਸ ਪਤਾ ਕੀਤਾ ਅਤੇ ਅਰਜੁਨ ਨੂੰ ਦੱਸਿਆ ਕਿ ਇਹ ਹੋਮਿਓਪੈਥਿਕ ਇਲਾਜ ਨਾਲ ਠੀਕ ਤਾਂ ਹੋ ਜਾਏਗੀ , ਪਰ ਵਕਤ ਲੱਗੇਗਾ | ਉਹ ਇਲਾਜ ਕਰਵਾਉਣ ਨੂੰ ਤਿਆਰ ਹੋ ਗਿਆ | ਇੰਨੇ ਨੂੰ ਅੰਗ੍ਰੇਜ਼ੀ ਦਵਾਈਆਂ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਮੇਰਾ ਬੇਟਾKapil ਆ ਗਿਆ | #ਦੀਪਾ ਨੂੰ ਧਿਆਨ ਨਾਲ ਵੇਖਣ ਤੋਂ ਬਾਅਦ ਉਹਨੇ ਮੈਨੂੰ ਕਿਹਾ ," ਪਾਪਾ , ਇਸ ਬੱਚੀ ਦਾ ਇਲਾਜ ਜ਼ਰੂਰ ਹੋਣਾ ਚਾਹੀਦਾ ਹੈ , ਉਹ ਵੀ ਬਿਨ੍ਹਾਂ ਖਰਚੇ ਦੇ , ਇਹਦੇ ਇਲਾਜ ਦਾ ਖਰਚਾ ਮੈਂ ਦਿਆਂਗਾ !"
ਬੇਟੇ ਦੀ ਬਿਨ੍ਹਾਂ ਖਰਚੇ ਵਾਲੀ ਗੱਲ ਮੈਂ ਉੱਥੇ ਹੀ ਕੱਟ ਦਿੱਤੀ , ਕਿਓਂਕਿ ਮੁਫਤ ਦੀ ਦਵਾਈ ਦਾ ਲੋਕ ਘੱਟ ਹੀ ਵਿਸ਼ਵਾਸ ਕਰਦੇ ਹਨ ਅਤੇ ਲਾਪਰਵਾਹੀ ਵੀ ਹੁੰਦੀ ਹੈ ! ਮੈਂ ਉਹਨਾਂ ਤੋਂ ਬਿਲਕੁਲ ਮਾਮੂਲੀ ਜਿਹਾ ਖਰਚਾ ਲੈਕੇ ਇਲਾਜ ਕਰਨ ਦਾ ਫੈਸਲਾ ਸੁਣਾ ਦਿੱਤਾ ! ਦੀਪਾ ਦਾ ਪਿਤਾ ਰਾਜ਼ੀ ਹੋ ਗਿਆ !
ਤਕਰੀਬਨ ਦੋ ਕੁ ਮਹੀਨੇ ਦੇ ਇਲਾਜ ਬਾਦ ਦੀਪਾ ਦੇ ਸਿਰ ਉੱਪਰ ਰੋਮ ਦਿੱਸਣ ਲੱਗੇ ਤਾਂ #ਅਰਜੁਨ ਦਾ ਵਿਸ਼ਵਾਸ ਪੱਕਾ ਹੋ ਗਿਆ | ਅਗਲੀ ਵਾਰ ਹੋਰ ਤੇ ਅਗਲੀ ਵਾਰ ਹੋਰ ਕਰਦਿਆਂ #ਦੀਪਾ ਦਾ ਸਾਰਾ ਸਿਰ ਵਾਲਾਂ ਨਾਲ ਭਰ ਗਿਆ ਅਤੇ ਅੱਖਾਂ ਉੱਪਰ ਝਿੰਮਨੀਆਂ ਅਤੇ ਭਰਵੱਟੇ ਵੀ ਵਾਪਸ ਆਉਣ ਲੱਗੇ ! ਅੱਜ ਉਹ ਦਵਾਈ ਲੈਣ ਆਏ ਤਾਂ ਦੀਪਾ ਦੇ ਵਾਲਾਂ ਵੱਲ ਵੇਖਕੇ ਸਾਰਾ ਪਰਿਵਾਰ ਖੁਸ਼ ਸੀ !
ਇੰਦਰਜੀਤ ਕਮਲ

No comments:
Post a Comment